ਤਾਜ਼ਾ ਖ਼ਬਰਾਂ
Home / ਫ਼ਿਲਮੀ / ਰਫ਼ਤਾਰ ਤੇਜ਼ ਕਰਨ ਲੱਗੀ ਪਰੀਣੀਤੀ ਚੋਪੜਾ

ਰਫ਼ਤਾਰ ਤੇਜ਼ ਕਰਨ ਲੱਗੀ ਪਰੀਣੀਤੀ ਚੋਪੜਾ

flimy-duniya1ਪਰੀਣੀਤੀ ਚੋਪੜਾ ਨੂੰ ਗਲੈਮਰ ਇੰਡਸਟਰੀ ਵਿੱਚ ਪੰਜ ਸਾਲ ਹੋ ਚੁੱਕੇ ਹਨ। ਉਨ੍ਹਾਂ ‘ਚੋਂ ਬੀਤੇ ਦੋ ਸਾਲਾਂ ਤੋਂ ਗ਼ਾਇਬ ਰਹੀ ਹੈ। ਪਿਆਰ ਨਾਲ ਲੋਕ ਉਸ ਨੂੰ ਪਰੀ ਬੁਲਾਉਾਂਦੇਹਨ। ਬ੍ਰੇਕ ਤੋਂ ਬਾਅਦ ਉਹ ਹੁਣ ‘ਮੇਰੀ ਪਿਆਰੀ ਬਿੰਦੂ’ ਨਾਲ ਵਾਪਸੀ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਉਸਦੀ ਚੋਣ ‘ਗੋਲਮਾਲ 4’ ਲਈ ਵੀ ਹੋ ਚੁੱਕੀ ਹੈ। ਪਰੀਣੀਤੀ ਮੁਤਾਬਕ ‘ਜਨਤਾ ਦੀ ਨਬਜ਼ ਅਤੇ ਇੰਡਸਟਰੀ ਦੀ ਚਾਲ, ਦੋਹਾਂ ਨੂੰ ਫ਼ੜਨਾ ਬਹੁਤ ਮੁਸ਼ਕਿਲ ਹੈ। ਜੋ ਲੋਕ ਪੰਜ ਦਹਾਕਿਆਂ ਤੋਂ ਇਥੇ ਹਨ, ਉਹ ਵੀ ਕੁਝ ਸਮਝ ਨਹੀਂ ਸਕੇ ਤਾਂ ਮੈਂ ਕਿਹੜੇ ਖੇਤ ਦੀ ਮੂਲ਼ੀ ਹਾਂ। ਇਸ ਦਾ ਕਾਰਨ ਇਹ ਹੈ ਕਿ ਤੁਹਾਡੀ ਸਫ਼ਲਤਾ ਲੋਕਾਂ ਦੀ ਪ੍ਰਵਾਨਗੀ ਵਿੱਚ ਵਸੀ ਹੈ। ਜੇ ਲੋਕ ਤੁਹਾਡੇ ਕੰਮ ਨੂੰ ਸਵੀਕਾਰ ਕਰਕੇ ਮੋਹਰ ਲਗਾਉਣਗੇ ਤਾਂ ਹੀ ਤੁਸੀਂ ਸਫ਼ਲ ਹੋਵੋਗੇ। ਹੁਣ ਉਹ ਸਮੇਂ ਵਿਸ਼ੇਸ਼ ਵਿੱਚ ਕੀ ਪਸੰਦ ਕਰਨਗੇ, ਕੀ ਨਹੀਂ, ਇਹ ਸਮਝ ਸਕਣਾ ਬਹੁਤ ਮੁਸ਼ਕਿਲ ਹੈ। ਇਹ ਆਸਾਨ ਹੁੰਦਾ ਤਾਂ ਹਰ ਕੋਈ ਇੰਡਸਟਰੀ ਦੇ ਰਾਜਾ ਜਾਂ ਰਾਣੀ ਬਣ ਜਾਂਦਾ। ਮੇਰੇ ਖ਼ਿਆਲ ਨਾਲ ਇਸ ਫ਼ੀਲਡ ਵਿੱਚ ਹੋਰਾਂ ਤੋਂ ਜ਼ਿਆਦਾ ਮੁਕਾਬਲਾ ਹੈ। ਹਰ ਦਿਨ ਤੁਹਾਨੂੰ ਨਵੇਂ ਇਮਤਿਹਾਨ ‘ਚੋਂ ਲੰਘਣਾ ਪੈਂਦਾ ਹੈ।

ਏ ਵੀ ਦੇਖੋ

ਮੇਰੇ ਕਰੀਅਰ ਨੇ ਹੁਣ ਰਫ਼ਤਾਰ ਫ਼ੜੀ ਹੈ: ਸ਼ਾਹਿਦ ਕਪੂਰ

ਬੌਲੀਵੁੱਡ ਵਿੱਚ ਹਰ ਸ਼ੁੱਕਰਵਾਰ ਅਦਾਕਾਰਾਂ ਦੀ ਕਿਸਮਤ ਬਦਲ ਜਾਂਦੀ ਹੈ, ਪਰ ਸ਼ਾਹਿਦ ਕਪੂਰ ਦੀ ਕਿਸਮਤ …

Leave a Reply

Your email address will not be published.