ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ / ਪ੍ਰਧਾਨ ਮੰਤਰੀ ਮੋਦੀ ‘ਤੇ ਸ਼ਰਮਨਾਕ ਆਰੋਪ ਲਗਾਉਣ ਵਾਲੀ ਕਾਂਗਰਸ ਨੂੰ ਚੇਤਾਵਨੀ

ਪ੍ਰਧਾਨ ਮੰਤਰੀ ਮੋਦੀ ‘ਤੇ ਸ਼ਰਮਨਾਕ ਆਰੋਪ ਲਗਾਉਣ ਵਾਲੀ ਕਾਂਗਰਸ ਨੂੰ ਚੇਤਾਵਨੀ

6ਨਵੀਂ ਦਿੱਲੀ— ਨੋਟਬੰਦੀ ਸਮੇਤ ਕੁਝ ਹੋਰ ਮੁੱਦਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਨੇਤਾਵਾਂ ਦੇ ਆਰੋਪਾਂ ‘ਤੇ ਪਲਟਵਾਰ ਕਰਦੇ ਹੋਏ ਭਾਜਪਾ ਨੇ ਅੱਜ ਕਾਂਗਰਸ ਪਾਰਟੀ ਨੂੰ ਚੇਤਾਵਨੀ ਦਿੱਤੀ ਹੈ। ਭਾਜਪਾ ਦੇ ਵਿਸ਼ੇਸ ਨੇਤਾ ਅਤੇ ਕੇਂਦਰੀ ਮੰਤਰੀ ਰਵਿ ਸ਼ੰਕਰ ਪ੍ਰਸਾਦ ਨੇ ਕਿਹਾ, ਰੋਜ਼-ਰੋਜ਼ ਝੂਠੇ ਆਰੋਪਾਂ ਤੋਂ ਕਾਂਗਰਸ ਪਾਰਟੀ ਦੀ ਪਰੇਸ਼ਾਨੀ ਸਮਝ ‘ਚ ਆਉਂਦੀ ਹੈ। ਕਾਂਗਰਸ ਪਾਰਟੀ ਕੋਲ ਕੋਈ ਸਬੂਤ ਹੋਵੇ ਤਾਂ ਸਾਹਮਣ ਆਏ, ਨਹੀਂ ਤਾਂ ਸਹੀ ਤਰੀਕੇ ਨਾਲ ਗੱਲ ਕਰੇ। ਬੇਬੁਨਿਆਦ ਆਰੋਪ ਲੱਗਣ ‘ਤੇ ਕਾਨੂੰਨ ਦੇ ਤਹਿਤ ਜੋ ਕਾਰਵਾਈ ਹੁੰਦੀ ਹੈ, ਅਸੀਂ ਉਸ ‘ਤੇ ਵਿਚਾਰ ਕਰਾਂਗੇ।
ਭਾਜਪਾ ਨੇ ਕਾਂਗਰਸ ਨੀਤ ਸੰਪ੍ਰਗ ਸਰਕਾਰ ਦੌਰਾਨ ਹੋਏ ਟੂਜੀ ਸਪੇਕਟ੍ਰਮ, ਕੋਇਲਾ ਬਲਾਕ ਆਵੰਟਨ ਸਮੇਤ ਹੋਰ ਘੱਪਲਿਆਂ ਦਾ ਜ਼ਿਕਰ ਕਰਦੇ ਹੋਏ ਆਰੋਪ ਲਗਾਇਆ ਹੈ ਕਿ ਕਾਂਗਰਸ ਪਾਰਟੀ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਦੀ ਸਭ ਤੋਂ ਵੱਡੀ ਗਾਰਡੀਅਨ ਰਹੀ ਹੈ ਅਤੇ ਅਜਿਹੇ ਭ੍ਰਿਸ਼ਟ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟ ਲੋਕਾਂ ਖਿਲਾਫ ਕਾਰਵਾਈ ਨਹੀਂ ਰੁੱਕੇਗੀ।
ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਕੱਸਦੇ ਹੋਏ ਉਨ੍ਹਾਂ ਨੇ ਕਿਹਾ ਰੋਜ਼ ਝੂਠ, ਰੋਜ਼ ਝੂਠ ਪਰ ਹੁਣ ਇਨ੍ਹਾਂ ਝੂਠੇ ਆਰੋਪਾਂ ਤੋਂ ਕਿਸੇ ਤਰ੍ਹਾਂ ਤੋਂ ਪਰੇਸ਼ਾਨ ਨਹੀਂ ਹੋਣ ਵਾਲੇ ਹਾਂ। ਕਾਂਗਰਸ ਪਾਰਟੀ ਜੇਕਰ ਇਹ ਸਮਝਦੀ ਹੈ ਤਾਂ ਸਾਡੇ ਪ੍ਰਧਾਨ ਮੰਤਰੀ ਅਤੇ ਸਾਡੇ ਰਾਸ਼ਟਰੀ ਪ੍ਰਧਾਨ ਖਿਲਾਫ ਝੂਠੇ ਅਤੇ ਬੇਬੁਨਿਆਦ ਆਰੋਪ ਲਗਾ ਕੇ ਕਾਂਗਰਸ ਸਮਰਥਿਤ ਭ੍ਰਿਸ਼ਟ ਕਾਰੋਬਾਰੀਆਂ ਅਤੇ ਲੋਕਾਂ ਖਿਲਾਫ ਕਾਰਵਾਈ ਨੂੰ ਹੌਲੀ ਕਰਵਾ ਪਾਏਗੀ ਤਾਂ ਉਹ ਕਾਂਗਰਸ ਦੀ ਮੂਰਖਤਾ ਹੈ।

ਏ ਵੀ ਦੇਖੋ

ਕੱਲ੍ਹ ਸਵੇਰੇ 8 ਵਜੇ ਕੰਮ ਉਤੇ ਪਰਤਣਗੇ ਮਹਾਰਾਸ਼ਟਰ ਦੇ ਡਾਕਟਰ

ਮੁੰਬਈ : ਮਹਾਰਾਸ਼ਟਰ ਡਾਕਟਰ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਹੜਤਾਲ ਕਰ ਰਹੇ ਡਾਕਟਰ ਕੱਲ੍ਹ …

Leave a Reply

Your email address will not be published.