ਤਾਜ਼ਾ ਖ਼ਬਰਾਂ
Home / ਤੁਹਾਡੀ ਸਿਹਤ / ਮਗ਼ਜ਼ ‘ਚ ਹੁੰਦੇ ਨੇ ਗ਼ਜ਼ਬ ਦੇ ਗੁਣ!

ਮਗ਼ਜ਼ ‘ਚ ਹੁੰਦੇ ਨੇ ਗ਼ਜ਼ਬ ਦੇ ਗੁਣ!

thudi-sahat-300x150ਮਗ਼ਜ਼ ਦੀ ਵਰਤੋਂ ਅਸੀਂ ਜ਼ਿਆਦਾਤਰ ਪੌਸ਼ਟਿਕ ਤਰਲ ਪਦਾਰਥ, ਮਿੱਠੀਆਂ ਚੀਜ਼ਾ, ਕਰੀ ਜਾਂ ਹੈਵੀ ਸਬਜ਼ੀਆਂ ਬਣਾਉਣ ਲਈ ਕਰਦੇ ਹਾਂ। ਮਗ਼ਜ਼ ਹਦਵਾਣੇ, ਕੱਦੂ, ਖੀਰਾ ਆਦਿ ਦੇ ਬੀਜਾ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਸ਼ਾਇਦ ਤੁਹਾਨੂੰ ਪਤਾ ਹੀ ਹੋਵੇ ਕਿ ਇਹ ਮਗ਼ਜ਼ ਪ੍ਰੋਟੀਨ, ਵਾਇਟਾਮਿਨ, ਮਿਨਰਲ ਅਤੇ ਹੋਰ ਕਈ ਜ਼ਰੂਰੀ ਤੱਤਾਂ ਨਾਲ ਭਰਪੂਰ ਹੁੰਦੇ ਹਨ। ਆਓ ਅੱਜ ਅਸੀਂ ਵਿਸ਼ਵ ਪ੍ਰਸਿੱਧ ਸੈੱਕਸ ਸਪੈਸ਼ਲਿਸਟ ਸੂਰਜਵੰਸ਼ੀ ਦਵਾਖ਼ਾਨੇ ਦੇ ਵੈਦ KB ਦੇ ਸਹਿਯੋਗ ਨਾਲ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਦੇ ਫ਼ਾਈਦਿਆਂ ਦੇ ਬਾਰੇ:
ਭਾਰ ਵਧਾਉਣ ਲਈ: ਜਿਹੜੇ ਵਿਅਕਤੀ ਆਪਣਾ ਭਾਰ ਵਧਾਉਣਾ ਚਾਹੁੰਦੇ ਹਨ ਉਹ ਮਗ਼ਜ਼ ਦੇ ਨਾਲ ਡਿਸ਼ ਬਣਾ ਕੇ ਖਾ ਸਕਦੇ ਹਨ। ਜਦੋਂ ਕਿਸੇ ਡਿਸ਼ ‘ਚ ਮਗ਼ਜ਼, ਨਾਰੀਅਲ, ਘਿਓ, ਬਦਾਮ, ਖੋਇਆ ਪਾ ਕੇ ਬਣਾਇਆ ਜਾਂਦਾ ਹੈ ਤਾਂ ਬਹੁਤ ਸੁਆਦ ਬਣਦੀ ਹੈ। ਇਸ ਤਰ੍ਹਾਂ ਦੀਆਂ ਡਿਸ਼ਜ਼ ਸ਼ਰੀਰ ਦੀ ਕਮਜ਼ੋਰੀ ਦੂਰ ਕਰਦੀਆਂ ਹਨ ਅਤੇ ਭਾਰ ਵਧਾਉਣ ‘ਚ ਵੀ ਸਹਾਇੱਕ ਹੁੰਦੀਆਂ ਹਨ। ਵਾਲਾਂ ਲਈ: ਇਸ ਵਿੱਚ ਪ੍ਰੋਟੀਨ ਭਰਪੂਰ ਮਾਤਰਾ ‘ਚ ਹੁੰਦਾ ਹੈ ਅਤੇ ਇਹ ਵਾਲਾਂ ਦੇ ਵਾਧੇ ਅਤੇ ਚਮਕ ਲਈ ਬਹੁਤ ਵਧੀਆ ਹੈ ਅਤੇ ਵਾਲਾਂ ਦੇ ਝੜਨ ਨੂੰ ਵੀ ਰੋਕਦਾ ਹੈ। ਇਸ ਦਾ ਤੇਲ ਸਿਰ ਚਮੜੀ ਜਲਦੀ ਸੋਖਦੀ ਹੈ। ਇਸ ਦੇ ਬੀਜਾ ‘ਚ ਕੌਪਰ ਹੁੰਦਾ ਹੈ ਅਤੇ ਵਾਲਾਂ ਨੂੰ ਚਿੱਟੇ ਹੋਣ ਤੋਂ ਵੀ ਰੋਕਦਾ ਹੈ। ਇਸ ਦੀ ਵਰਤੋਂ ਕਰਨ ਨਾਲ ਸ਼ਰੀਰ ਨੂੰ ਤਾਕਤ ਮਿਲਦੀ ਹੈ। ਚਮਕਦਾਰ ਚਮੜੀ: ਇਸ ਦਾ ਤੇਲ ਰੁੱਖੀ, ਮੁਰਝਾਈ, ਖੁੱਲ੍ਹੇ ਰੋਮ ਵਾਲੀ ਅਤੇ ਦਾਗ਼ ਵਾਲੀ ਚਮੜੀ ਨੂੰ ਚਮਕਦਾਰ, ਤਾਜ਼ਗੀ ਭਰਪੂਰ ਅਤੇ ਚਿਕਨੀ ਬਣਾਉਂਦਾ ਹੈ।ਕਾਮ ਇੱਛਾ: ਇਸ ਦਾ ਤੇਲ ਕਾਮ ਇੱਛਾ ਨੂੰ ਵੀ ਵਧਾਉਂਦਾ ਹੈ। ਸ਼ੂਗਰ ਲਈ: ਇਸ ਦਾ ਤੇਲ ਖ਼ੂਨ ‘ਚ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ਲਈ ਵੀ ਉਪਯੋਗੀ ਹੈ। ਇਸ ਲਈ ਦੋ ਵੱਡੇ ਚਮਚ ਮਗ਼ਜ਼ ਨੂੰ ਇੱਕ ਲੀਟਰ ਪਾਣੀ ‘ਚ ਪਾ ਕੇ ਇੱਕ ਘੰਟੇ ਲਈ ਉਬਾਲੋ ਅਤੇ ਛਾਣ ਕੇ ਚਾਹ ਦੀ ਤਰ੍ਹਾਂ ਪੀਓ।

ਏ ਵੀ ਦੇਖੋ

ਗਠੀਆ ਦੇ ਲੱਛਣ, ਸਮੱਸਿਆਵਾਂ ਤੇ ਹੱਲ

ਜੋੜਾਂ ਦੀ ਇੱਕ ਗੰਭੀਰ ਬਿਮਾਰੀ ਹੈ। ਇਸ ਰੋਗ ਵਿੱਚ ਝਿੱਲੀਦਾਰ ਜੋੜਾਂ ਦੀ ਪੱਸ ਰਹਿਤ ਸੋਜ …

Leave a Reply

Your email address will not be published.