ਤਾਜ਼ਾ ਖ਼ਬਰਾਂ
Home / ਅੰਤਰਰਾਸ਼ਟਰੀ / ਭਾਰਤ ਨੂੰ ਝਟਕਾ, ਅਮਰੀਕਾ ਨੇ ਰੱਦ ਕੀਤੀ ਪਾਕਿਸਤਾਨ ਨੂੰ ‘ਅੱਤਵਾਦੀ ਦੇਸ਼’ ਐਲਾਨਣ ਵਾਲੀ ਪਟੀਸ਼ਨ

ਭਾਰਤ ਨੂੰ ਝਟਕਾ, ਅਮਰੀਕਾ ਨੇ ਰੱਦ ਕੀਤੀ ਪਾਕਿਸਤਾਨ ਨੂੰ ‘ਅੱਤਵਾਦੀ ਦੇਸ਼’ ਐਲਾਨਣ ਵਾਲੀ ਪਟੀਸ਼ਨ

2-copyਨਿਊਯਾਰਕ— ਭਾਰਤ ਨੂੰ ਝਟਕਾ ਦਿੰਦੇ ਹੋਏ ਅਮਰੀਕਾ ਨੇ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਐਲਾਨਣ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਫੈਸਲਾ ਇਸ ਪਟੀਸ਼ਨ ‘ਤੇ ਨਕਲੀ ਹਸਤਾਖਰ ਕੀਤੇ ਜਾਣ ਤੋਂ ਬਾਅਦ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਪਟੀਸ਼ਨ ‘ਤੇ ਹਸਤਾਖਰਾਂ ਦੀ ਲੋੜੀਂਦੀ ਗਿਣਤੀ ਤੱਕ ਪਹੁੰਚਣ ਲਈ ਨਕਲੀ ਹਸਤਾਖਰਾਂ ਦਾ ਸਹਾਰਾ ਲਿਆ ਗਿਆ। ਵਾਈਟ ਹਾਊਸ ਨੇ ਵੈੱਬਸਾਈਟ ‘ਤੇ ਦੱਸਿਆ ਕਿ ਭਾਰਤੀਆਂ ਦੀ ਇਹ ਪਟੀਸ਼ਨ ਬੰਦ ਕਰ ਦਿੱਤੀ ਗਈ ਹੈ ਅਤੇ ਹੁਣ ਇਸ ‘ਤੇ ਕੋਈ ਹਸਤਾਖਰ ਨਹੀਂ ਕਰ ਸਕੇਗਾ। ਵੈੱਬਸਾਈਟ ‘ਤੇ ਦੱਸਿਆ ਗਿਆ ਕਿ ਵਾਈਟ ਹਾਊਸ ਦੇ ਨਿਯਮਾਂ ਮੁਤਾਬਕ ਇਸ ਪਟੀਸ਼ਨ ‘ਤੇ ਹਸਤਾਖਰ ਨਹੀਂ ਕੀਤੇ ਗਏ, ਜਿਸ ਕਾਰਨ ਇਹ ਪਟੀਸ਼ਨ ਲੋੜੀਂਦੇ ਹਸਤਾਖਰਾਂ ਦੀ ਗਿਣਤੀ ਤੱਕ ਨਹੀਂ ਪਹੁੰਚੀ ਅਤੇ ਇਹ ਬੰਦ ਕੀਤਾ ਜਾ ਰਹੀ ਹੈ।
ਇੱਥੇ ਜ਼ਿਕਰਯੋਗ ਹੈ ਕਿ ਇਸ ਪਟੀਸ਼ਨ ਨੂੰ ਬੰਦ ਕੀਤੇ ਜਾਣ ਤੱਕ ਇਸ ‘ਤੇ 6,42,541 ਲੋਕ ਹਸਤਾਖਰ ਕਰ ਚੁੱਕੇ ਸਨ ਜਦੋਂ ਕਿਸੀ ਵੀ ਪਟੀਸ਼ਨ ‘ਤੇ ਸੁਣਵਾਈ ਲਈ ਸਿਰਫ 1 ਲੱਖ ਹਸਤਾਖਰਾਂ ਦੀ ਲੋੜ ਹੁੰਦੀ ਹੈ। ਭਾਰਤੀ ਮੀਡੀਆ ਇਸ ਪਟੀਸ਼ਨ ਲਈ ਲਗਾਤਾਰ ਮੁਹਿੰਮ ਚਲਾ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਇਸ ਪਟੀਸ਼ਨ ਦੀ ਸ਼ੁਰੂਆਤ ਆਰ. ਜੀ. ਨਾਮੀ ਵਿਅਕਤੀ ਵੱਲੋਂ 21 ਸਤੰਬਰ ਨੂੰ ਕੀਤੀ ਗਈ ਸੀ ਅਤੇ ਇਹ 21 ਅਕਤੂਬਰ ਨੂੰ ਬੰਦ ਹੋਣੀ ਸੀ। ਦੋ ਹਫਤਿਆਂ ਦੇ ਅੰਦਰ ਇਸ ਪਟੀਸ਼ਨ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਇਹ ਵਾਈਟ ਹਾਊਸ ਦੀ ਸਭ ਤੋਂ ਚਰਚਿਤ ਪਟੀਸ਼ਨ ਬਣ ਗਈ। ਹਾਲਾਂਕਿ ਹੁਣ ਵਿਚ ਇਸ ਪਟੀਸ਼ਨ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਗਿਆ ਕਿ ਇਸ ‘ਤੇ ਕੀਤੇ ਗਏ ਸਾਰੇ ਹਸਤਾਖਰ ਅਸਲੀ ਨਹੀਂ ਹਨ।

ਏ ਵੀ ਦੇਖੋ

ਕਾਂਗਰਸ ਤੇ ਆਪ ਨੇ ਜ਼ਿਮਨੀ ਚੋਣ ਦਾ ਨਤੀਜਾ ਰੋਕਣ ਦੀ ਅਪੀਲ ਕਰ ਕੇ ਪਹਿਲਾਂ ਹੀ ਹਾਰ ਕਬੂਲੀ : ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਰਾਜੌਰੀ ਗਾਰਡਨ ਹਲਕੇ ਤੋਂ ਉਮੀਦਵਾਰ ਸ੍ਰੀ ਮਨਜਿੰਦਰ ਸਿੰਘ …

Leave a Reply

Your email address will not be published.