ਤਾਜ਼ਾ ਖ਼ਬਰਾਂ
Home / ਪੰਜਾਬ / ਅਕਾਲੀ ਕੌਂਸਲਰ ਹੱਥੋਂ ਕਤਲ ਹੋਏ ਪੱਤਰਕਾਰ ਦੇ ਘਰ ਪੁੱਜੇ ਕੇਜਰੀਵਾਲ

ਅਕਾਲੀ ਕੌਂਸਲਰ ਹੱਥੋਂ ਕਤਲ ਹੋਏ ਪੱਤਰਕਾਰ ਦੇ ਘਰ ਪੁੱਜੇ ਕੇਜਰੀਵਾਲ

3-copyਧੂਰੀ: ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਉਸ ਪੱਤਰਕਾਰ ਦੇ ਘਰ ਸੋਗ ਪ੍ਰਗਟ ਕਰਨ ਲਈ ਗਏ, ਜਿਸ ਦੀ ਇੱਕ ਅਕਾਲੀ ਕੌਂਸਲਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਕੇਜਰੀਵਾਲ ਨੇ ਇਸ ਮੌਕੇ ਕਿਹਾ,‘‘ਪੰਜਾਬ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਹਾਲਤ ਬਹੁਤ ਹੀ ਮੰਦੀ ਹੋ ਗਈ ਹੈ। ਇਹ ਸਭ ਸ਼ਰਾਬ ਮਾਫ਼ੀਆ ਵੱਲੋਂ ਕੀਤੇ ਜਾ ਰਹੇ ਕਤਲਾਂ ਅਤੇ ਇੱਕ ਅਕਾਲੀ ਕੌਂਸਲਰ ਵੱਲੋਂ ਪੱਤਰਕਾਰ ਕੇਵਲ ਿਸ਼ਨ ਦੇ ਕਤਲ ਜਿਹੀਆਂ ਘਟਨਾਵਾਂ ਤੋਂ ਸਪੱਸ਼ਟ ਹੈ।’’ ਉਨਾਂ ਕਿਹਾ ਕਿ ਪੰਜਾਬ ਵਿੱਚ ਸਥਿਤੀ ਹੁਣ ਇੰਨੀ ਭੈਡ਼ੀ ਹੋ ਗਈ ਹੈ ਕਿ ਪੱਤਰਕਾਰ ਵੀ ਸੁਰੱਖਿਅਤ ਨਹੀਂ ਰਹੇ।
ਜਦੋਂ ਪਰਿਵਾਰ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਮਿ੍ਰਤਕ ਕੇਵਲ ਿਸ਼ਨ ਦੀ ਧੀ ਦੇ 26 ਨਵੰਬਰ ਨੂੰ ਤੈਅ ਹੋਏ ਵਿਆਹ ਬਾਰੇ ਦੱਸਿਆ, ਤਾਂ ਕੇਜਰੀਵਾਲ ਨੇ ਕਿਹਾ,‘‘ਪੰਜਾਬ ਸਰਕਾਰ ਨੂੰ ਇਸ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦੇਣਾ ਚਾਹੀਦਾ ਹੈ, ਤਾਂ ਜੋ ਪੀਡ਼ਤ ਦੀ ਧੀ ਦੇ ਵਿਆਹ ਦੀਆਂ ਰਸਮਾਂ ਸਹੀ ਢੰਗ ਨਾਲ ਨੇਪਰੇ ਚਡ਼ ਸਕਣ ਅਤੇ ਨਾਲ ਹੀ ਯੋਗ ਨਿਆਂ ਵੀ ਦਿਵਾਇਆ ਜਾਵੇ।’’
ਕੇਜਰੀਵਾਲ ਨੇ ਕਿਹਾ,‘‘ਸੱਤਾ ਦੇ ਨਸ਼ੇ ਵਿੱਚ ਚੂਰ ਕਾਤਲ ਅਕਾਲੀ ਕੌਂਸਲਰ ਨੂੰ ਤਾਂ ਇੱਕ ਪਾਸੇ ਛੱਡੋ, ਇੱਥੇ ਤਾਂ ਅਪਰਾਧੀਆਂ ਨੂੰ ਵੀ ਪੁਲਿਸ ਦਾ ਕੋਈ ਡਰ ਨਹੀਂ ਹੈ।’’ ਉਨਾਂ ਕਿਹਾ ਕਿ ਅਕਾਲੀਆਂ ਨੇ ਆਪਣੇ ਗੁੰਡਿਆਂ ਨੂੰ ਕਿਸੇ ਨੂੰ ਵੀ ਗੋਲੀ ਮਾਰ ਦੇਣ ਦੀ ਖੁੱਲੀ ਛੁੱਟੀ ਦਿੱਤੀ ਹੋਈ ਹੈ, ਫੇਰ ਕੀ ਹੋਇਆ ਜੇ ਪੀਡ਼ਤ ਇੱਕ ਪੱਤਰਕਾਰ ਸੀ।
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਸ ਸਾਹਮਣੇ ਕਾਨੂੰਨ ਤੇ ਵਿਵਸਥਾ ਦੀ ਵਿਗਡ਼ੀ ਹਾਲਤ ਵਿੱਚ ਸੁਧਾਰ ਲਿਆਉਣਾ ਅਤੇ ਪੁਲਿਸ ਵਿੱਚ ਆਮ ਲੋਕਾਂ ਦਾ ਭਰੋਸਾ ਬਹਾਲ ਕਰਨਾ ਬਹੁਤ ਵੱਡੀ ਚੁਣੌਤੀ ਹੋਵੇਗੀ ਕਿਉਕਿ ਇਸ ਵੇਲੇ ਪੁਲਿਸ ਕੇਵਲ ਅਕਾਲੀ ਜੱਥੇਦਾਰਾਂ ਦੇ ਇਸ਼ਾਰਿਆਂ ’ਤੇ ਹੀ ਨੱਚ ਰਹੀ ਹੈ।
ਬਾਅਦ ’ਚ ਕੇਜਰੀਵਾਲ ਆਪਣੀ ਪਾਰਟੀ ਦੇ ਐਮ.ਪੀ. ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਗਏ ਅਤੇ ਸਿੱਧੇ ਉਨਾਂ ਤਿੰਨ ਨੌਜਵਾਨਾਂ ਦੇ ਘਰ ਪੁੱਜੇ, ਜਿਨਾਂ ਦੀ ਪਿੱਛੇ ਜਿਹੇ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ।
ਕਰੰਟ ਨਾਲ ਮਾਰੇ ਗਏ ਨੌਜਵਾਨਾਂ ਦੀ ਸ਼ਨਾਖ਼ਤ ਬਿੰਦਰ ਸਿੰਘ, ਬੂਟਾ ਸਿੰਘ ਤੇ ਗੁਰਜੰਟ ਸਿੰਘ ਵਜੋਂ ਹੋਈ ਸੀ। ਇਹ ਹਾਦਸਾ ਉਦੋਂ ਵਾਪਰਿਆ, ਜਦੋਂ ਉਹ ਖੇਤ ਵਿੱਚ ਕੰਮ ਕਰ ਰਹੇ ਸਨ ਕਿ ਉੱਚ ਵੋਲਟੇਜ ਵਾਲੀ ਬਿਜਲੀ ਦੀ ਤਾਰ ਉਨਾਂ ਉੱਤੇ ਡਿੱਗ ਪਈ।

ਏ ਵੀ ਦੇਖੋ

ਬਰਨਾਲਾ, ਬਾਦਲ, ਓਮ ਪੁਰੀ ਤੇ ਹੋਰ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ

ਚੰਡੀਗੜ੍ਹ – ਪਿਛਲੀ ਵਿਧਾਨ ਸਭਾ ਦੇ ਸਮਾਗਮ ਤੋਂ ਲੈ ਕੇ ਅੱਜ ਤੱਕ ਵਿਛੜੀਆਂ ਸਖਸ਼ੀਅਤਾਂ ਨੂੰ …

Leave a Reply

Your email address will not be published.