ਤਾਜ਼ਾ ਖ਼ਬਰਾਂ

Daily Archives: September 5, 2016

‘ਸਿੱਧੂ ਚੱਲਿਆ ਹੋਇਆ ਕਾਰਤੂਸ’

ਅੰਮ੍ਰਿਤਸਰ: “ਨਵਜੋਤ ਸਿੰਘ ਸਿੱਧੂ ਦੀ ਹਾਲਤ ਹੁਣ ਐਕਸਪਾਇਰਡ ਇੰਜੈਕਸ਼ਨ ਵਾਲੀ ਹੋ ਚੁੱਕੀ ਹੈ। ਇਸ ਲਈ ਉਨ੍ਹਾਂ ਨੂੰ ਹੁਣ ਸਿਆਸਤ ਛੱਡ ਹੀ ਦੇਣੀ ਚਾਹੀਦੀ ਹੈ।” ਇਹ ਬਿਆਨ ਸਿੱਧੂ ਟਾਈਮ ਬੇਹੱਦ ਕਰੀਬੀ ਰਹੇ ਤੇ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਦਿੱਤਾ ਹੈ। ਤਰੁਣ ਚੁੱਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ …

Read More »

ਸੁਪਰੀਮ ਕੋਰਟ ਨੇ ਦਿੱਤਾ ਆਦੇਸ਼ 4 ਹਫਤਿਆਂ ਦੇ ਅੰਦਰ ‘ਤਿੰਨ ਵਾਰ ਤਲਾਕ’ ‘ਤੇ ਆਪਣਾ ਜਵਾਬ ਦੇਵੇ ਕੇਂਦਰ ਸਰਕਾਰ

ਨਵੀਂ ਦਿੱਲੀ — ਸੁਪਰੀਮ ਕੋਰਟ ਨੇ ਅੱਜ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਮੁਸਲਿਮ ਔਰਤਾਂ ਦੇ ਤਿੰਨ ਵਾਰ ਤਲਾਕ ਦੇ ਨਾਲ-ਨਾਲ ਤਲਾਕ ਅਤੇ ਗੁਜਾਰਾ ਭੱਤਾ ਦੀ ਗੱਲ ਵੀ ਸ਼ਾਮਲ ਕੀਤੀ ਹੈ। ਸੁਪਰੀਮ ਕੋਰਟ ਦੇ ਮੁੱਖੀ ਚੀਫ ਜਸਟਿਸ ਟੀ. ਐੱਸ. ਠਾਕੁਰ ਅਤੇ ਜਸਟਿਸ ਡੀ. ਵਾਈ. ਚੰਦਰਚੂੜ੍ਹ ਦੀ ਬੈਂਚ ਦੇ ਐਡਵੋਕੇਟ ਜਨਰਲ ਰਣਜੀਤ …

Read More »

ਘੁੱਗੀ ਨੇ ਖੋਲ੍ਹਿਆ ਕਨਵੀਨਰਸ਼ਿਪ ਮਿਲਣ ਦਾ ਰਾਜ਼

ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਨਵੇਂ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਪਾਰਟੀ ਵੱਲੋਂ ਇੰਨੀ ਵੱਡੀ ਜ਼ਿੰਮੇਵਾਰੀ ਸੌਂਪੇ ਜਾਣ ਦੀ ਉਮੀਦ ਨਹੀਂ ਸੀ। ਗੁਰਪ੍ਰੀਤ ਘੁੱਗੀ ਨੇ ਆਖਿਆ ਕਿ ਉਨ੍ਹਾਂ ਨੂੰ ਮੀਡੀਆ ਤੋਂ ਹੀ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਕਨਵੀਨਰ ਬਣਾ ਦਿੱਤਾ ਗਿਆ ਹੈ। ਉਨ੍ਹਾਂ ਆਖਿਆ …

Read More »

ਰਾਜਨਾਥ ਨੇ ਕਸ਼ਮੀਰ ‘ਚ ਸ਼ਾਂਤੀ ਬਹਾਲੀ ਲਈ ਪਾਕਿ ਨਾਲ ਗੱਲਬਾਤ ਨੂੰ ਕੀਤਾ ਖਾਰਜ

ਸ਼੍ਰੀਨਗਰ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਸ਼ਮੀਰ ਘਾਟੀ ‘ਚ ਸ਼ਾਂਤੀ ਬਹਾਲੀ ਲਈ ਪਾਕਿਸਤਾਨ ਦੇ ਨਾਲ ਗੱਲਬਾਤ ਨੂੰ ਅੱਜ ਖਾਰਜ ਕਰਦੇ ਹੋਏ ਕਿਹਾ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਇਸ ‘ਚ ਬਾਹਰੀ ਲੋਕਾਂ ਨੂੰ ਦਖਲ ਦੇਣ ਦੀ ਲੋੜ ਨਹੀਂ ਹੈ। ਰਾਜਨਾਥ ਨੇ ਪੱਤਰਕਾਰਾਂ ਨੂੰ ਕਿਹਾ ਕਿ ਸ਼ਾਂਤੀ …

Read More »

ਆਸ਼ਾ ਕੁਮਾਰੀ ਤੇ ਕੈਪਟਨ ਦੀ ਹਾਜ਼ਰੀ ‘ਚ ਚੰਨੀ ਤੇ ਹੰਸ ਆਪਸ ‘ਚ ਉਲਝੇ

ਚੰਡੀਗੜ੍ਹ  : ਅੱਜ ਪੰਜਾਬ ਕਾਂਗਰਸ ਵਲੋਂ ਐਸ.ਸੀ ਸੈਲ ਦੀ ਕਰਾਈ ਜਾ ਰਹੀ ਕਾਨਫਰੰਸ ਵਿਚ ਉਸ ਸਮੇਂ ਹੰਗਾਮਾ ਮਚ ਗਿਆ, ਜਦੋਂ ਕਾਂਗਰਸ ਵਿਧਾਇਕ ਦਲ ਦੇ ਲੀਡਰ ਚਰਨਜੀਤ ਸਿੰਘ ਚੰਨੀ ਅਤੇ ਸੀਨੀਅਰ ਕਾਂਗਰਸੀ ਲੀਡਰ ਤੇ ਉਘੇ ਗਾਇਕ ਹੰਸ ਰਾਜ ਹੰਸ ਆਪਸ ਵਿਚ ਉਲਝ ਗਏ। ਪੰਗਾ ਉਦੋਂ ਖੜ੍ਹਾ ਹੋਇਆ, ਜਦੋਂ ਸ. ਚੰਨੀ ਨੇ …

Read More »

ਇਸ ਸਾਲ ਅਨੁਸੂਚਿਤ ਜਾਤੀ ਦੇ ਲੋਕਾਂ ਨਾਲ ਆਪਣਾ ਜਨਮ ਦਿਨ ਮਨਾ ਸਕਦੇ ਹਨ ਮੋਦੀ

ਗਾਂਧੀਨਗਰ— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਸਤੰਬਰ ਨੂੰ ਆਪਣਾ 66ਵਾਂ ਜਨਮ ਦਿਨ ਗੁਜਰਾਤ ‘ਚ ਅਨੁਸੂਚਿਤ ਜਨਜਾਤੀ ਦੇ ਲੋਕਾਂ ਨਾਲ ਮਣਾਉਣਗੇ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮੋਦੀ ਇਸ ਦੇ ਲਈ ਦਾਹੋੜ ਜਾਂ ਫਿਰ ਨਵਸਾਰੀ ਦੇ ਕੋਲ ਕਿਸੇ ਜਗ੍ਹਾ ਨੂੰ ਚੁਨਣਗੇ। ਮੋਦੀ ਨੇ ਅਜੇ ਇਸ ਬਾਰੇ ਕੋਈ ਜਾਣਕਾਰੀ ਜਾਰੀ …

Read More »

ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਸਮੇਤ ਆੜ੍ਹਤੀਆਂ ਨੂੰ ਉਨ੍ਹਾਂ ਦਾ ਇਕ ਇਕ ਪੈਸਾ ਮਿਲੇਗਾ : ਅਮਰਿੰਦਰ

ਚੰਡੀਗੜ੍ਹ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਹੈ ਕਿ ਕਾਂਗਰਸ ਸਰਕਾਰ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਸਮੇਤ ਉਨ੍ਹਾਂ ਦੇ ਹਿੱਤਾਂ ਦੀ ਵੀ ਰਾਖੀ ਕਰੇਗੀ। ਇਥੇ ਉਨ੍ਹਾਂ ਨੂੰ ਮਿੱਲੇ ਆੜ੍ਹਤੀਆਂ ਨੂੰ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਤੁਹਾਨੂੰ ਕਿਸਾਨਾਂ ਵੱਲ ਬਕਾਇਆ …

Read More »