ਤਾਜ਼ਾ ਖ਼ਬਰਾਂ
Home / ਫ਼ਿਲਮੀ / ਹੁਣ ਆਮਿਰ ਦੇਣਗੇ ਟ੍ਰੇਨਿੰਗ

ਹੁਣ ਆਮਿਰ ਦੇਣਗੇ ਟ੍ਰੇਨਿੰਗ

flimy-duniya1ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖ਼ਾਨ ਦੀ ਸੋਚ ਦੂਜੇ ਕਲਾਕਾਰਾਂ ਨਾਲੋਂ ਕੁਝ ਵੱਖਰਾ ਕਰਨ ਦੀ ਹੈ ਕਿਉਂਕਿ ਫ਼ਿਲਮਾਂ ਹੋਣ ਜਾ ਸਮਾਜ ਸੇਵਾ, ਆਮਿਰ ਹਮੇਸ਼ਾ ਅੱਗੇ ਰਹਿੰਦੇ ਹਨ। ਖ਼ਬਰ ਹੈ ਕਿ ਆਮਿਰ ਨੇ ਮੀਡੀਆ ਅਤੇ ਫ਼ਿਲਮਾਂ ਨਾਲ ਜੁੜੇ ਵਿਦਿਆਰਥੀਆਂ ਨੂੰ ਫ਼ਿਲਮ ਵਪਾਰ ਅਤੇ ਬਿਜ਼ਨੈੱਸ ਨਾਲ ਸਬੰਧਿਤ ਜਾਣਕਾਰੀ ਦੇਣਗੇ। ਆਮਿਰ ਸਾਰੇ ਵਿਦਿਆਰਥੀਆਂ ਨੂੰ ਪਰਸਨਲੀ ਟ੍ਰੇਨ ਕਰਨਗੇ ਅਤੇ ਟ੍ਰੇਨਿਗ ਵੀ ਬਿਲਕੁਲ ਉਸ ਤਰ੍ਹਾਂ ਦਿੱਤੀ ਜਾਏਗੀ, ਜਿਵੇ ਕਿਸੇ ਆਫ਼ਿਸ ‘ਚ ਦਿੱਤੀ ਜਾਂਦੀ ਹੈ।  ਆਮਿਰ ਖ਼ਾਨ ਦਾ ਕਹਿਣਾ ਹੈ ਕਿ ਹਰ ਸਾਲ ਇੰਟਰਨਸ਼ਿਪ ਲਈ ਢੇਰ ਸਾਰੀ ਐਪਲੀਕੇਸ਼ਨ ਆਉਂਦੀਆਂ ਹਨ ਪਰ ਆਮਿਰ ਉਨ੍ਹਾਂ ਲਈ ਸਮਾਂ ਨਹੀਂ ਕੱਢ ਪਾਉਂਦੇ। ਇਸ ਵਾਰ ਆਮਿਰ ਖ਼ਾਨ ਨੇ ਟ੍ਰੇਨਿੰਗ ਦੇਣ ਲਈ ਸਮਾਂ ਕੱਢ ਲਿਆ ਹੈ, ਖ਼ਬਰ ਹੈ ਕਿ ਆਮਿਰ ਇਸ ਸਾਲ 2 ਲੜਕੀਆਂ ਨੂੰ ਮੌਕਾ ਦੇ ਰਹੇ ਹਨ। ਸੂਤਰਾਂ ਮੁਤਾਬਕ ਇਹ ਲੜਕੀਆਂ ਕੋਈ ਹੋਰ ਨਹੀਂ ਬਲਕਿ ਫ਼ਿਲਮ ‘ਦੰਗਲ’ ‘ਚ ਆਮਿਰ ਦੀਆਂ ਬੇਟੀਆਂ ਦਾ ਕਿਰਦਾਰ ਨਿਭਾਅ ਰਹੀਆਂ ਫ਼ਾਤਿਮਾ ਅਤੇ ਸਾਨਯਾ ਹਨ, ਜੋ ਫ਼ਿਲਮ ‘ਚ ਗੀਤਾ ਫ਼ੋਗਟ ਅਤੇ ਬਬੀਤਾ ਕੁਮਾਰੀ ਦੀ ਭੂਮਿਕਾ ਕਰ ਰਹੀਆਂ ਹਨ। ਅਗਲੇ ਸਾਲ ਅਪ੍ਰੈਲ ‘ਚ ਆਮਿਰ ਫ਼ਿਰ ਤੋਂ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇਣਗੇ। ਆਮਿਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜੋ ਵੀ ਸਿੱਖਿਆ ਹੈ ਉਹ ਆਪਣਾ ਸਾਰਾ ਗਿਆਨ ਨਵੀਂ ਪੀੜੀ ‘ਚ ਵੰਡਣਾ ਚਾਹੁੰਦੇ ਹਨ।

ਏ ਵੀ ਦੇਖੋ

ਮੇਰੇ ਕਰੀਅਰ ਨੇ ਹੁਣ ਰਫ਼ਤਾਰ ਫ਼ੜੀ ਹੈ: ਸ਼ਾਹਿਦ ਕਪੂਰ

ਬੌਲੀਵੁੱਡ ਵਿੱਚ ਹਰ ਸ਼ੁੱਕਰਵਾਰ ਅਦਾਕਾਰਾਂ ਦੀ ਕਿਸਮਤ ਬਦਲ ਜਾਂਦੀ ਹੈ, ਪਰ ਸ਼ਾਹਿਦ ਕਪੂਰ ਦੀ ਕਿਸਮਤ …

Leave a Reply

Your email address will not be published.