ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ / ਕਪਿਲ ਦੇ ਹੱਕ ‘ਚ ਡਟੇ ਕੇਜਰੀਵਾਲ

ਕਪਿਲ ਦੇ ਹੱਕ ‘ਚ ਡਟੇ ਕੇਜਰੀਵਾਲ

01ਨਵੀਂ ਦਿੱਲੀ: ਰਿਸ਼ਵਤ ਦੇ ਇਲਜ਼ਾਮ ਮਾਮਲੇ ਵਿੱਚ ਇੱਕ ਪਾਸੇ ਕਾਮੇਡੀਅਨ ਕਪਿਲ ਸ਼ਰਮਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਮਾਮਲੇ ਵਿੱਚ ਨਵਾ ਰੁਖ਼ ਸਾਹਮਣੇ ਆਇਆ ਹੈ। ਹੁਣ ਤੱਕ ਇਸ ਮਾਮਲੇ ਵਿੱਚ ਚੁੱਪ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਪਿਲ ਸ਼ਰਮਾ ਦਾ ਸਮਰਥਨ ਕੀਤਾ ਹੈ। ਕੇਜਰੀਵਾਲ ਨੇ ਟਵੀਟ ਕਰਕੇ ਕਪਿਲ ਦੇ ਜ਼ਰੀਏ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ।
ਕੇਜਰੀਵਾਲ ਦੇ ਟਵੀਟ ਕੀਤਾ ਹੈ ਕਿ ‘ਮੋਦੀ ਰਾਜ ਵਿੱਚ ਕੋਈ ਵੀ ਰਿਸ਼ਵਤ ਦੀ ਸ਼ਿਕਾਇਤ ਕਰਨ ਦੀ ਹਿੰਮਤ ਨਾ ਕਰਨਾ, ਨਹੀਂ ਤਾਂ ਤੁਹਾਡਾ ਵੀ ਕਪਿਲ ਸ਼ਰਮਾ ਜਿਹਾ ਹਾਲ ਹੋਵੇਗਾ।’ ਇਸ ਟਵੀਟ ਦੇ ਕਈ ਰਾਜਨੀਤਕ ਮਾਇਨੇ ਕੱਢੇ ਜਾ ਰਹੇ ਹਨ ਕਿਉਂਕਿ ਇਸ ਨਾਲ ਪਹਿਲਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਨੇ ਕਿਹਾ ਸੀ ਕਿ ਕਪਿਲ ਸ਼ਰਮਾ ਪੰਜਾਬ ਵਿੱਚ ਪਾਰਟੀ ਲਈ ਪ੍ਰਚਾਰ ਕਰ ਸਕਦੇ ਹਨ।
ਉੱਥੇ ਹੀ ਕਾਮੇਡੀਅਨ ਕਪਿਲ ਸ਼ਰਮਾ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਹੈ। ਬੀ.ਐਮ.ਸੀ. ਨੇ ਉਨ੍ਹਾਂ ‘ਤੇ ਕੇਸ ਦਰਜ ਕਰਵਾਇਆ ਹੈ। ਕਪਿਲ ਨੇ ਵਰਸੋਵਾ ਵਿੱਚ ਦਫਤਰ ਬਣਾਉਣ ਦੇ ਲਈ 5 ਲੱਖ ਦੀ ਰਿਸ਼ਵਤ ਮੰਗਣ ਦਾ ਇਲਜ਼ਾਮ ਲਾਇਆ ਸੀ। ਹੁਣ ਕਪਿਲ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਗੋਰੇਗਾਂਵ ਦੇ ਘਰ ਵਿੱਚ ਗੈਰ ਕਾਨੂੰਨੂ ਨਿਰਮਾਨ ਕੀਤਾ ਹੈ। ਕਪਿਲ ਨੇ ਪ੍ਰਧਾਨ ਮੰਤਰੀ ਨੂੰ ਚੰਗੇ ਦਿਨਾਂ ‘ਤੇ ਤਾਹਨਾ ਮਾਰਿਆ ਸੀ।

ਏ ਵੀ ਦੇਖੋ

ਪੁਲਸ ਕਮਿਸ਼ਨਰ ਨੇ ਕੀਤੀ ਕੈਮਿਸਟਾਂ ਨਾਲ ਮੀਟਿੰਗ

ਜਲੰਧਰ,  – ਕਮਿਸ਼ਨਰੇਟ ਪੁਲਸ ਨੇ ਸ਼ਹਿਰ ਦੇ ਕੈਮਿਸਟਾਂ ਨਾਲ ਬੈਠਕ ਕਰ ਕੇ ਸਪੱਸ਼ਟ ਕੀਤਾ ਕਿ …

Leave a Reply

Your email address will not be published.