ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ / 15 ਅਗਸਤ ਨੂੰ ਹੋ ਸਕਦਾ ਹੈ ਅੱਤਵਾਦੀ ਹਮਲਾ : ਸੁਰੱਖਿਆ ਏਜੰਸੀਆਂ

15 ਅਗਸਤ ਨੂੰ ਹੋ ਸਕਦਾ ਹੈ ਅੱਤਵਾਦੀ ਹਮਲਾ : ਸੁਰੱਖਿਆ ਏਜੰਸੀਆਂ

8ਨਵੀਂ ਦਿੱਲੀ  :  ਇਕ ਪਾਸੇ ਘਾਟੀ ‘ਚ ਪ੍ਰਦਰਸ਼ਨ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਉੱਥੇ ਅੱਤਵਾਦੀ ਸੰਗਠਨ ਆਪਣੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆ ਰਹੇ ਹਨ। ਸੁਰੱਖਿਆ ਏਜੰੰਸੀਆਂ ਨੇ ਦਾਅਵਾ ਕੀਤਾ ਹੈ ਕਿ 15 ਅਗਸਤ ‘ਤੇ ਅੱਤਵਾਦੀ ਹਮਲਾ ਹੋ ਸਕਦਾ ਹੈ। ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਅੱਤਵਾਦੀ ਪੀ. ਓ. ਕੇ ਯਾਨੀ ਪਾਕਿ ਅਧੀਨ ਕਸ਼ਮੀਰ ਤੋਂ ਦਿੱਲੀ ‘ਚ ਵੜ ਸਕਦੇ ਹਨ। ਇਸ ਲਈ ਦਿੱਲੀ ਪੁਲਸ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ। ਇਸ ਵਾਰ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਪੁਲਸ ਅਤੇ ਪੈਰਾਮਿਲਟਰੀ ਫੋਰਸ ਹੋ ਸਕਦੀ ਹੈ।
ਦੱਸਣਯੋਗ ਹੈ ਕਿ ਕਸ਼ਮੀਰ ‘ਚ ਬੁਹਰਾਨ ਵਾਨੀ ਦੀ ਮੌਤ ਤੋਂ ਬਾਅਦ ਤੋਂ ਹੀ ਹਿੰਸਾ ਛਿੜੀ ਹੋਈ ਹੈ। ਜਿਸ ‘ਚ ਹੁਣ ਤੱਕ 54 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦ ਕਿ ਛੇ ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖਮੀ ਹਨ। ਹੜਤਾਲ ਨੂੰ ਚਲਦਿਆਂ ਅੱਜ 30 ਦਿਨ ਹੋ ਗਏ ਹਨ, ਜਿਸ ਨਾਲ ਆਮ ਜਨਜੀਵਨ ‘ਤੇ ਕਾਫੀ ਬੁਰਾ ਪ੍ਰਭਾਵ ਪਿਆ ਹੈ।

ਏ ਵੀ ਦੇਖੋ

ਕਾਂਗਰਸ ਤੇ ਆਪ ਨੇ ਜ਼ਿਮਨੀ ਚੋਣ ਦਾ ਨਤੀਜਾ ਰੋਕਣ ਦੀ ਅਪੀਲ ਕਰ ਕੇ ਪਹਿਲਾਂ ਹੀ ਹਾਰ ਕਬੂਲੀ : ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਰਾਜੌਰੀ ਗਾਰਡਨ ਹਲਕੇ ਤੋਂ ਉਮੀਦਵਾਰ ਸ੍ਰੀ ਮਨਜਿੰਦਰ ਸਿੰਘ …

Leave a Reply

Your email address will not be published.