ਤਾਜ਼ਾ ਖ਼ਬਰਾਂ
Home / ਅੰਤਰਰਾਸ਼ਟਰੀ / ਮਨੀਟੋਬਾ ‘ਚ ਮੀਂਹ ਅਤੇ ਤੂਫਾਨ ਨੇ ਮਚਾਇਆ ਕਹਿਰ, ਹਜ਼ਾਰਾਂ ਘਰਾਂ ਦੀ ਬੱਤੀ ਹੋਈ ਗੁੱਲ

ਮਨੀਟੋਬਾ ‘ਚ ਮੀਂਹ ਅਤੇ ਤੂਫਾਨ ਨੇ ਮਚਾਇਆ ਕਹਿਰ, ਹਜ਼ਾਰਾਂ ਘਰਾਂ ਦੀ ਬੱਤੀ ਹੋਈ ਗੁੱਲ

9ਵਿਨੀਪੈਗ :  ਕੈਨੇਡਾ ਦੇ ਸੂਬੇ ਮਨੀਟੋਬਾ ‘ਚ ਬੁੱਧਵਾਰ ਸ਼ਾਮ ਨੂੰ ਆਏ ਭਿਆਨਕ ਤੂਫਾਨ ਅਤੇ ਮੀਂਹ ਨੇ ਇੱਥੇ ਕਾਫੀ ਤਬਾਹੀ ਮਚਾਈ। ਇਸ ਕਾਰਨ ਸੂਬੇ ਦੇ ਬਹੁਤ ਸਾਰੇ ਇਲਾਕਿਆਂ ‘ਚ ਬਿਜਲੀ ਸਪਲਾਈ ਠੱਪ ਹੋ ਗਈ। ਮੌਸਮ ਦੀ ਮਾਰ ਕਾਰਨ ਸੂਬੇ ਦਾ ਦੱਖਣੀ ਭਾਗ ਬਹੁਤ ਪ੍ਰਭਾਵਿਤ ਹੋਇਆ। ਇਸ ਬਾਰੇ ਮਨੀਟੋਬਾ ਹਾਈਡਰੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੀਂਹ ਅਤੇ ਤੂਫਾਨ ਕਾਰਨ ਵਿੰਕਲਰ, ਮਾਡਰਨ ਅਤੇ ਕੈਰਮਨ ਇਲਾਕੇ ਬਹੁਤ ਪ੍ਰਭਾਵਿਤ ਹੋਏ। ਮਾਰਡਨ ‘ਚ 111 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਵਗੀਆਂ ਅਤੇ ਭਾਰੀ ਮੀਂਹ ਪਿਆ। ਮਨੀਟੋਬਾ ਹਾਈਡਰੋ ਦਾ ਕਹਿਣਾ ਹੈ ਕਿ ਬਿਜਲੀ ਦੀਆਂ ਤਾਰਾਂ ‘ਤੇ ਰੁੱਖਾਂ ਦੇ ਡਿਗਣ ਕਾਰਨ ਬਹੁਤੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ ਅਤੇ ਉਨ੍ਹਾਂ ਦੇ ਕਰਮਚਾਰੀ ਬਿਜਲੀ ਸੇਵਾ ਨੂੰ ਬਹਾਲ ਕਰਨ ਲਈ ਜੀਅ-ਤੋੜ ਕੋਸ਼ਿਸ਼ ਕਰ ਰਹੇ ਹਨ।

ਏ ਵੀ ਦੇਖੋ

ਮਨਜੀਤ ਸਿੰਘ ਜੀ.ਕੇ ਚੁਣੇ ਗਏ ਡੀ.ਐਸ.ਜੀ.ਐਮ.ਸੀ ਦੇ ਪ੍ਰਧਾਨ

ਨਵੀਂ ਦਿੱਲੀ  : ਹਾਲ ਹੀ ਵਿਚ ਹੋਈਆਂ ਡੀ.ਐਸ.ਜੀ.ਐਮ.ਸੀ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਡੀ ਜਿੱਤ ਤੋਂ …

Leave a Reply

Your email address will not be published.