ਤਾਜ਼ਾ ਖ਼ਬਰਾਂ
Home / ਪੰਜਾਬ / ਗੁਰਦੁਆਰੇ ‘ਚ ਖੂਨੀ ਖੇਡ, 2 ਸਕੇ ਭਰਾਵਾਂ ਦਾ ਕਤਲ

ਗੁਰਦੁਆਰੇ ‘ਚ ਖੂਨੀ ਖੇਡ, 2 ਸਕੇ ਭਰਾਵਾਂ ਦਾ ਕਤਲ

5ਜਗਰਾਓਂ: ਜਗਰਾਓਂ ਦੇ ਇੱਕ ਪਿੰਡ ਚਕਰ ਦੇ ਗੁਰਦੁਆਰਾ ਸਾਹਿਬ ‘ਚ ਖੇਡਿਆ ਗਿਆ ਹੈ ਖੂਨੀ ਖੇਡ। ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਹੋਏ ਵਿਵਾਦ ‘ਚ ਦੋ ਸਕੇ ਭਰਾਵਾਂ ਦਾ ਕਤਲ ਕਰ ਦਿਤਾ ਗਿਆ ਹੈ। ਮ੍ਰਿਤਕਾਂ ‘ਚੋਂ ਇੱਕ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਸੀ ਤੇ ਦੂਜਾ ਭਰਾ ਪੰਜਾਬ ਪੁਲਿਸ ‘ਚ ਹੌਲਦਾਰ ਸੀ। ਇਸ ਵਾਰਦਾਤ ਤੋਂ ਬਾਅਦ ਪਿੰਡ ‘ਚ ਦਹਿਸ਼ਤ ਦਾ ਮਹੌਲ ਹੈ। ਪੁਲਿਸ ਨੇ ਮਾਮਲਾ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਹੀਰਾ ਸਿੰਘ ਪਿੰਡ ਚੱਕਰ ਦੇ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਸੀ। ਇਸ ਵਾਰ ਮੁੜ ਪ੍ਰਧਾਨਗੀ ਉਸਨੂੰ ਹੀ ਮਿਲਣ ਜਾ ਰਹੀ ਸੀ। ਜਿਸਤੋਂ ਬਾਅਦ ਦੂਜੇ ਧਿਰ ਨੇ ਗੁਰਦੁਆਰੇ ਅੰਦਰ ਵੜ੍ਹ ਕੇ ਹੀਰਾ ਸਿੰਘ ‘ਤੇ ਹਮਲਾ ਕਰ ਦਿੱਤਾ। ਇੱਥੇ ਹੀਰਾ ਸਿੰਘ ਦਾ ਪੰਜਾਬ ਪੁਲਿਸ ‘ਚ ਹੌਲਦਾਰ ਭਰਾ ਬਲਵੀਰ ਸਿੰਘ ਵੀ ਮੌਜੂਦ ਸੀ। ਹਮਲਾਵਰਾਂ ਨੇ ਦੋਨਾਂ ਭਰਾਵਾਂ ਨੂੰ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਇਸ ਵਾਰਦਾਤ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਬਲ ਮੌਕੇ ‘ਤੇ ਪਹੁੰਚਿਆ। ਫਿਲਹਾਲ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਜੇ ਤੱਕ ਮੁਲਜ਼ਮ ਗ੍ਰਿਫਤ ‘ਚੋਂ ਬਾਹਰ ਦੱਸੇ ਜਾ ਰਹੇ ਹਨ।

ਏ ਵੀ ਦੇਖੋ

ਕੱਲ੍ਹ ਸਵੇਰੇ 8 ਵਜੇ ਕੰਮ ਉਤੇ ਪਰਤਣਗੇ ਮਹਾਰਾਸ਼ਟਰ ਦੇ ਡਾਕਟਰ

ਮੁੰਬਈ : ਮਹਾਰਾਸ਼ਟਰ ਡਾਕਟਰ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਹੜਤਾਲ ਕਰ ਰਹੇ ਡਾਕਟਰ ਕੱਲ੍ਹ …

Leave a Reply

Your email address will not be published.