ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ / ਕਸ਼ਮੀਰ ਮਸਲੇ ਦੇ ਹੱਲ ਲਈ ਮਹਿਬੂਬਾ ਦੀ PM ਮੋਦੀ ‘ਤੇ ਟੇਕ

ਕਸ਼ਮੀਰ ਮਸਲੇ ਦੇ ਹੱਲ ਲਈ ਮਹਿਬੂਬਾ ਦੀ PM ਮੋਦੀ ‘ਤੇ ਟੇਕ

10ਨਵੀਂ ਦਿੱਲੀ : ਘਾਟੀ ‘ਚ ਕਰੀਬ ਦੋ ਮਹੀਨੇ ਤੋਂ ਜਾਰੀ ਹਿੰਸਾ ਦੇ ਮੱਦੇਨਜ਼ਰ ਸੂਬੇ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਮਹਿਬੂਬਾ ਮੁਫ਼ਤੀ ਨੇ ਕਸ਼ਮੀਰ ਸਮੱਸਿਆ ਦਾ ਹੱਲ ਕੱਢਣ ਲਈ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ। ਇਸ ਦੌਰਾਨ ਮਹਿਬੂਬਾ ਮੁਫ਼ਤੀ ਨੇ ਪ੍ਰਧਾਨ ਮੰਤਰੀ ਨਾਲ ਮਿਲ ਕੇ ਘਾਟੀ ‘ਚ ਸੁਰੱਖਿਆ ਹਾਲਤਾਂ ‘ਤੇ ਚਰਚਾ ਕੀਤੀ। ਇਹ ਦੂਸਰੀ ਵਾਰ ਹੈ ਜਦੋਂ ਕਸ਼ਮੀਰ ਦੇ ਹਾਲਾਤ ‘ਤੇ ਪ੍ਰਧਾਨ ਮੰਤਰੀ ਨਾਲ ਚਰਚਾ ਲਈ ਮਹਿਬੂਬਾ ਦਿੱਲੀ ਪਹੁੰਚੀ ਹੈ।
ਮੁਲਾਕਾਤ ਉਸ ਵਕਤ ਹੋ ਰਹੀ ਹੈ ਜਦੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਹਾਲ ‘ਚ ਆਪਣੇ ਦੋ ਦਿਨਾਂ ਦੇ ਕਸ਼ਮੀਰ ਦੌਰੇ ‘ਤੇ ਸਾਫ਼ ਕਰ ਦਿੱਤਾ ਹੈ ਕਿ ਦੰਗਾਕਾਰੀਆਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਨਰਮੀ ਨਹੀਂ ਵਰਤੀ ਜਾਵੇਗੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਬੂਬਾ ਨੇ ਕਿਹਾ ਕਿ ਕਸ਼ਮੀਰ ਦੇ ਹਾਲਾਤ ‘ਤੇ ਪ੍ਰਧਾਨ ਮੰਤਰੀ ਨੇ ਚਿੰਤਾ ਪ੍ਰਗਟ ਕੀਤੀ। ਉਹ ਚਾਹੁੰਦੇ ਹਨ ਕਿ ਕਸ਼ਮੀਰ ‘ਚ ਖ਼ੂਨ ਖ਼ਰਾਬਾ ਬੰਦ ਹੋਵੇ। ਕੁੱਝ ਲੋਕ ਕਸ਼ਮੀਰ ਦੇ ਲੋਕਾਂ, ਬੱਚਿਆਂ ਤੇ ਨੌਜਵਾਨਾਂ ਨੂੰ ਗੁਮਰਾਹ ਕਰ ਰਹੇ ਹਨ। ਪੀ.ਡੀ.ਪੀ-ਭਾਜਪਾ ਕਸ਼ਮੀਰ ‘ਚ ਸ਼ਾਂਤੀ ਚਾਹੁੰਦੇ ਹਨ।
ਭਾਰਤ ਦੇ ਲੋਕਤੰਤਰ ‘ਚ ਸਭ ਤੋਂ ਵੱਧ ਆਜ਼ਾਦੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਕਸ਼ਮੀਰ ‘ਚ ਹਾਲਾਤ ਖ਼ਰਾਬ ਕੀਤੇ ਹਨ। ਉਨ੍ਹਾਂ ਨੇ ਵੱਖਵਾਦੀਆਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਜੋ ਲੋਕ ਬੱਚਿਆਂ ਨੂੰ ਸੜਕਾਂ ‘ਤੇ ਪੱਥਰ ਮਾਰਨ ਲਈ ਉਕਸਾਉਂਦੇ ਹਨ ਉਹ ਆਪ ਖ਼ੁਦ ਪਿੱਛੇ ਹੱਟ ਜਾਂਦੇ ਹਨ।

ਏ ਵੀ ਦੇਖੋ

ਕੱਲ੍ਹ ਸਵੇਰੇ 8 ਵਜੇ ਕੰਮ ਉਤੇ ਪਰਤਣਗੇ ਮਹਾਰਾਸ਼ਟਰ ਦੇ ਡਾਕਟਰ

ਮੁੰਬਈ : ਮਹਾਰਾਸ਼ਟਰ ਡਾਕਟਰ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਹੜਤਾਲ ਕਰ ਰਹੇ ਡਾਕਟਰ ਕੱਲ੍ਹ …

Leave a Reply

Your email address will not be published.