ਤਾਜ਼ਾ ਖ਼ਬਰਾਂ
Home / ਤੁਹਾਡੀ ਸਿਹਤ / ਜ਼ਿੰਕ ਦੇ ਮਹੱਤਵਪੂਰਨ ਸਰੋਤ

ਜ਼ਿੰਕ ਦੇ ਮਹੱਤਵਪੂਰਨ ਸਰੋਤ

thudi-sahat-300x150-1-300x150ਆਇਰਨ ਤੋਂ ਬਾਅਦ ਜਿੰਕ ਸਾਡੇ ਸਰੀਰ ਦੀਆਂ ਕੋਸ਼ਿਕਾਵਾਂ ‘ਚ ਭਰਪੂਰ ਮਾਤਰਾ ‘ਚ ਪਾਇਆ ਜਾਣ ਵਾਲਾ ਖਣਿਜ ਹੈ। ਇਹ ਸਾਡੀ ਰੋਗ ਪ੍ਰਤੀਰੋਧਕ ਸਮਰੱਥਾ, ਪ੍ਰੋਟੀਨ ਦੇ ਸੰਸ਼ਲੇਸ਼ਣ, ਤਵਚਾ ਦੇ ਸਿਹਤ ਅਤੇ ਜ਼ਖਮਾਂ ਦੇ ਇਲਾਜ ‘ਚ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਿੰਕ ਦੀ ਹਲਕੀ ਜਿਹੀ ਕਮੀ ਦੇ ਕਾਰਨ ਸਾਡੀ ਸਿਹਤ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ‘ਚ ਸ਼ਾਮਿਲ ਹਨ-ਰੋਗ ਪ੍ਰਤੀਰੋਧਕ ਸਮਰੱਥਾ ‘ਚ ਕਮੀ, ਤਵਚਾ ਦੀਆਂ ਸਮੱਸਿਆਵਾਂ ਅਤੇ ਕਮਜ਼ੋਰ ਨਜ਼ਰ । ਆਓ ਜਾਣਦੇ ਹਾਂ ਜਿੰਕ ਦੇ ਮਹੱਤਵਪੂਰਨ ਸਰੋਤਾਂ ਦੇ ਬਾਰੇ:  ਕਣਕ : ਕਣਕ ਦੇ ਦਾਣੇ ਜਿੰਕ ਦਾ ਵਧੀਆ ਸ੍ਰੋਤ ਹਨ । ਇਨ੍ਹਾਂ ‘ਚ ਸਿਰਫ਼ ਜਿੰਕ ਹੀ ਨਹੀਂ ਬਲਕਿ ਹੋਰ ਜ਼ਰੂਰੀ ਵਿਟਾਮਿਨਸ ਅਤੇ ਮਿਨਰਲਸ ਮੌਜੂਦ ਹੁੰਦੇ ਹਨ । ਕਣਕ ਦੀਆਂ ਕਰੂੰਬਲਾਂ ਦੀ ਥੋੜ੍ਹੀ ਜਿਹੀ ਮਾਤਰਾ ਵੀ ਤੁਹਾਡੀ ਜਿੰਕ ਦੀ ਰੋਜ਼ਾਨਾ ਜ਼ਰੂਰਤ ਨੂੰ ਪੂਰਾ ਕਰਨ ‘ਚ ਸਹਾਇਤਾ ਕਰਦੀ ਹੈ।
ਬੀਜ : ਬੀਜ ਜਿੰਕ ਪ੍ਰਾਪਤ ਕਰਨ ਦਾ ਸਭ ਤੋਂ ਸਧਾਰਨ ਤਰੀਕਾ ਹੈ । ਤਿਲ, ਕੱਦੂ ਅਤੇ ਅਲਸੀ ਦੇ ਬੀਜ ਜਿੰਕ ਦਾ ਸ਼ਾਨਦਾਰ ਸਰੋਤ ਹਨ ਅਤੇ ਇਹ ਖਣਿਜ ਤੁਹਾਡੇ ਲਈ ਜ਼ਰੂਰੀ 70 ਫ਼ੀਸਦੀ ਖੁਰਾਕ ਉਪਲੱਬਧ ਕਰਵਾਉਂਦੇ ਹਨ । ਜਿੰਕ ਦਾ ਮਹੱਤਵ ਪੁਰਸ਼ਾਂ ਲਈ ਜ਼ਿਆਦਾ ਹੈ ਕਿਉਂਕਿ ਇਹ ਉਨ੍ਹਾਂ ‘ਚ ਟੈਸਟੋਸਟੀਰੋਨ ਦੇ ਪੱਧਰ ਅਤੇ ਸਪਰਮ ਗਿਣਤੀ ਵਧਾਉਣ ‘ਚ ਸਹਾਇਤਾ ਕਰਦਾ ਹੈ।
ਆਂਡੇ : ਹਮੇਸ਼ਾ ਵਾਂਗ ਇਹ ਸਿਹਤ ਵਧਾਊ ਬ੍ਰੇਕਫ਼ਾਸਟ ਫ਼ੂਡ ਜਿੰਕ ਦਾ ਭਰਪੂਰ ਸਰੋਤ ਹਨ। ਚਾਹੇ ਤੁਸੀਂ ਇਨ੍ਹਾਂ ਨੂੰ ਫ਼ਰਾਈ ਕਰਕੇ ਖਾਓ ਜਾਂ ਉਬਾਲ ਕੇ, ਇਹ ਜਿੰਕ ਪ੍ਰਾਪਤ ਕਰਨ ਦਾ ਸਭ ਤੋਂ ਉੱਤਮ ਸ੍ਰੋਤ ਹਨ।
ਮਟਰ : ਅਸੀਂ ਇਸ ਦੇ ਬਾਰੇ ਆਮ ਤੌਰ ‘ਤੇ ਜ਼ਿਆਦਾ ਨਹੀਂ ਸੋਚਦੇ ਕਿਉਂਕਿ ਇਹ ਕੋਈ ਦਿਲਖਿਚਵੀਂ ਖੁਰਾਕ ਨਹੀਂ ਹੈ ਪਰ ਮਟਰ ਜਿੰਕ ਵਰਗੇ ਮਾਈਕ੍ਰੋਨਿਊਟਰੀਐਂਟਸ ਦਾ ਮਹੱਤਵਪੂਰਨ ਸਰੋਤ ਹਨ ਅਤੇ ਸਿਹਤ ਵਧਾਊ ਹਨ।

ਏ ਵੀ ਦੇਖੋ

ਗਠੀਆ ਦੇ ਲੱਛਣ, ਸਮੱਸਿਆਵਾਂ ਤੇ ਹੱਲ

ਜੋੜਾਂ ਦੀ ਇੱਕ ਗੰਭੀਰ ਬਿਮਾਰੀ ਹੈ। ਇਸ ਰੋਗ ਵਿੱਚ ਝਿੱਲੀਦਾਰ ਜੋੜਾਂ ਦੀ ਪੱਸ ਰਹਿਤ ਸੋਜ …

Leave a Reply

Your email address will not be published.