ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ / ਪ੍ਰਧਾਨ ਮੰਤਰੀ ਮੋਦੀ ਨੇ ਚੰਦਰਸ਼ੇਖਰ ਆਜ਼ਾਦ ਨੂੰ ਦਿੱਤੀ ਸ਼ਰਧਾਂਜਲੀ

ਪ੍ਰਧਾਨ ਮੰਤਰੀ ਮੋਦੀ ਨੇ ਚੰਦਰਸ਼ੇਖਰ ਆਜ਼ਾਦ ਨੂੰ ਦਿੱਤੀ ਸ਼ਰਧਾਂਜਲੀ

8ਇਲਾਹਾਬਾਦ : ਭਾਜਪਾ ਦੀ ਰਾਸ਼ਟਰੀ ਕਾਰਜਕਾਰਿਣੀ ਦੀ ਬੈਠਕ ਦੇ ਸਿਲਸਿਲੇ ‘ਚ ਇੱਥੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਚੰਦਰਸ਼ੇਖਰ ਆਜ਼ਾਦ ਪਾਰਕ ਜਾ ਕੇ ਇਸ ਕ੍ਰਾਂਤੀਕਾਰੀ ਨੂੰ ਫੁੱਲ ਭੇਟ ਕੀਤੇ। 8 ਦਹਾਕਿਆਂ ਤੋਂ ਵਧ ਸਮੇਂ ਪਹਿਲਾਂ ਇਸੇ ਪਾਰਕ ‘ਚ ਆਜ਼ਾਦ ਨੇ ਅੰਗਰੇਜ਼ਾਂ ਨਾਲ ਲੜਦੇ ਹੋਏ ਆਖਰੀ ਸਾਹ ਲਿਆ। ਸਰਕਿਟ ਹਾਊਸ ‘ਚ ਰਾਤ ਨੂੰ ਆਰਾਮ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਰਾਸ਼ਟਰੀ ਕਾਰਜਕਾਰਿਣੀ ਦੀ ਬੈਠਕ ‘ਚ ਹਿੱਸਾ ਲੈਣ ਦੀ ਖਾਤਰ ਕੇ.ਪੀ. ਇੰਟਰ ਕਾਲਜ ਸਪੋਰਟਸ ਗਰਾਊਂਡ ਰਵਾਨਾ ਹੋ ਗਏ।
ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਲਈ ਵੱਡੀ ਗਿਣਤੀ ‘ਚ ਲੋਕ ਸੜਕ ਦੇ ਦੋਹਾਂ ਪਾਸੇ ਖੜ੍ਹੇ ਸਨ। ਪ੍ਰਧਾਨ ਮੰਤਰੀ ਨੇ ਹੱਥ ਹਿਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਬੈਠਕ ਲਈ ਜਾਂਦੇ ਸਮੇਂ ਪ੍ਰਧਾਨ ਮੰਤਰੀ ਕਾਫਲਾ ਚੰਦਰਸ਼ੇਖਰ ਆਜ਼ਾਦ ਪਾਰਕ ‘ਚ ਰੁਕਿਆ ਅਤੇ ਉੱਥੇ ਉਨ੍ਹਾਂ ਨੇ ਆਜ਼ਾਦ ਨੂੰ ਫੁੱਲ ਭੇਟ ਕੀਤੇ। ਆਜ਼ਾਦ ਨੇ ਸੰਕਲਪ ਲਿਆ ਸੀ ਕਿ ਅੰਗਰੇਜ਼ ਉਨ੍ਹਾਂ ਨੂੰ ਜਿਊਂਦੇ ਜੀ ਨਹੀਂ ਫੜ ਸਕਣਗੇ ਅਤੇ ਉਨ੍ਹਾਂ ਨੇ 27 ਫਰਵਰੀ 1931 ਨੂੰ ਅੰਗਰੇਜ਼ਾਂ ਨਾਲ ਲੜਦੇ ਹੋਏ ਆਪਣੀ ਕਨਪਟੀ ‘ਚ ਗੋਲੀ ਮਾਰ ਲਈ ਸੀ।

ਏ ਵੀ ਦੇਖੋ

ਕੱਲ੍ਹ ਸਵੇਰੇ 8 ਵਜੇ ਕੰਮ ਉਤੇ ਪਰਤਣਗੇ ਮਹਾਰਾਸ਼ਟਰ ਦੇ ਡਾਕਟਰ

ਮੁੰਬਈ : ਮਹਾਰਾਸ਼ਟਰ ਡਾਕਟਰ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਹੜਤਾਲ ਕਰ ਰਹੇ ਡਾਕਟਰ ਕੱਲ੍ਹ …

Leave a Reply

Your email address will not be published.