ਤਾਜ਼ਾ ਖ਼ਬਰਾਂ
Home / ਤੁਹਾਡੀ ਸਿਹਤ / ਛਿੱਲਕੇ ਸਮੇਤ ਸੇਬ ਖਾਣ ਦੇ ਫ਼ਾਇਦੇ

ਛਿੱਲਕੇ ਸਮੇਤ ਸੇਬ ਖਾਣ ਦੇ ਫ਼ਾਇਦੇ

thudi-sahat-300x150ਜਦੋਂ ਹਮੇਸ਼ਾ ਫ਼ਲ ਖਾਣ ਦੀ ਗੱਲ ਆਉਂਦੀ ਹੈ ਤਾਂ ਅਸੀਂ ਖਾਣ ਤੋਂ ਪਹਿਲਾਂ ਫ਼ਲਾਂ ਦੇ ਛਿੱਲਕੇ ਲਾਹ ਕੇ ਖਾਣਾ ਪਸੰਦ ਕਰਦੇ ਹਾਂ। ਹੁਣ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੋਵੇਗਾ ਕਿ ਸੇਬ, ਸੰਤਰਾਂ, ਖੀਰਾ ਕੁਝ ਅਜਿਹੇ ਫ਼ਲ ਹਨ, ਜਿਸ ਦੇ ਛਿਲਕੇ ਬਹੁਤ ਲਾਭਕਾਰੀ ਹੁੰਦੇ ਹਨ। ਜਦੋਂ ਕਿ ਕੁਝ ਫ਼ਲ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦੇ ਛਿਲਕਿਆਂ ਨੂੰ ਚਬਾ ਪਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਤਰ੍ਹਾਂ ਇਨਾ ਫ਼ਲਾਂ ਨੂੰ ਕਿਸੇ ਹੋਰ ਤਰੀਕੇ ਨਾਲ ਇਸਤੇਮਾਲ ‘ਚ ਲਿਆ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਸੇਬ ਦੇ ਛਿਲਕੇ ਨਾਲ ਹੋਣ ਵਾਲੇ ਲਾਭਾਂ ਬਾਰੇ ਦੱਸਣ ਜਾ ਰਹੇ ਹਾਂ। ਛਿੱਲਕੇ ਸਮੇਤ ਸੇਬ ਖਾਣ ਨਾਲ ਤੁਹਾਡੀ ਸਿਹਤ ਬੀਮਾਰੀਆਂ ਤੋਂ ਦੂਰ ਰਹਿੰਦੀ ਹੈ।
ਦ ਬੀਮਾਰੀਆਂ ਨੂੰ ਰੱਖੇ ਦੂਰ
ਸੇਬ ਦੇ ਛਿੱਲਕਿਆਂ ‘ਚ ਐਂਟੀਆਕਸਡੈਂਟ ਅਤੇ ਫ਼ਲੇਵਿਨਾਈਡ ਪਾਇਆ ਜਾਂਦਾ ਹੈ, ਜੋ ਕਿ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਇਮਊਨ ਸਿਸਟਮ ਮਜ਼ਬੂਤ ਬਣਿਆ ਰਹਿੰਦਾ ਹੈ। ਬੀਮਾਰੀਆਂ ਨਾਲ ਲੜਨ ‘ਚ ਇਹ ਸਾਡੀ ਮਦਦ ਵੀ ਕਰਦਾ ਹੈ।
ਦ  ਦੰਦ ਬਣਾਵੇ ਮਜ਼ਬੂਤ
ਇਹ ਦੰਦਾਂ ਨੂੰ ਖਰਾਬ ਹੋਣ ਤੋਂ ਬਚਾਉਂਦਾ ਹੈ ਅਤੇ ਕੈਵਿਟੀ ਨਹੀਂ ਹੋਣ ਦਿੰਦਾ।
ਦ  ਸ਼ੂਗਰ ਲੈਵਲ ਕੰਟਰੋਲ ‘ਚ ਰੱਖੇ
ਸ਼ੂਗਰ ਦੇ ਰੋਗੀਆਂ ਲਈ ਸੇਬ ਦਾ ਛਿਲਕੇ ਖਾਣਾ ਲਾਭਦਾਇੱਕ ਹੁੰਦਾ ਹੈ। ਇਹ ਬਲੱਡ ਸ਼ੂਗਰ ਦੇ ਵਧਦੇ ਹੋਏ ਲੈਵਲ ਨੂੰ ਕੰਟਰੋਲ ‘ਚ ਕਰਦਾ ਹੈ।
ਦ  ਦਿਮਾਗ ਤੇਜ਼ ਕਰਨ ‘ਚ ਸਹਾਇੱਕ
ਸੇਬ ਦਾ ਛਿੱਲਕੇ ਬਹੁਤ ਗੁਣਕਾਰੀ ਹੁੰਦੇ ਹਨ। ਇਸ ‘ਚ ਪਾਏ ਜਾਣ ਵਾਲੇ ਤੱਤ ਬ੍ਰੇਨ ਸੈਲ ਨੂੰ ਖਤਮ ਹੋਣ ਤੇ ਬਚਾਉਂਦੇ ਹਨ।
ਦ  ਫ਼ੇਫ਼ੜਿਆਂ ਦੇ ਲਈ ਹਨ ਫ਼ਾਇਦੇਮੰਦ
ਇਹ ਫ਼ੇਫ਼ੜਿਆਂ ਨੂੰ ਠੀਕ ਰੂਪ ਨਾਲ ਕੰਮ ਕਰਨ ‘ਚ ਮਦਦ ਕਰਦੇ ਹਨ।
ਦ  ਅੱਖਾਂ ਦਾ ਰੱਖੇ ਖਿਆਲ
ਇਹ ਅੱਖਾਂ ਦੀਆਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ।
ਦ  ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ
ਇਸ ‘ਚ ਕੈਲਸ਼ੀਅਮ ਕਾਫ਼ੀ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਹੱਡੀਆਂ ਲਈ ਬੇਹੱਦ ਜ਼ਰੂਰੀ ਹੁੰਦਾ ਹੈ।
ਦ  ਦਿਲ ਦੇ ਰੋਗਾਂ ਤੋਂ ਬਚਾਉਂਦਾ ਹੈ
ਇਹ ਸੇਬ ਦੇ ਛਿਲਕੇ ‘ਚ ਘੁਲਣਸ਼ੀਲ ਰੇਸ਼ੇ ਹੁੰਦੇ ਹਨ, ਜੋ ਸਰੀਰ ‘ਚ ਕੈਲੇਸਟ੍ਰੋਲ ਲੈਵਲ ਨੂੰ ਕੰਟਰੋਲ ਕਰਦਾ ਹੈ ਅਤੇ ਦਿਲ ਦੇ ਰੋਗਾਂ ਤੋਂ ਬਚਾਵ ਕਰਦਾ ਹੈ।
ਦ  ਕਬਜ਼ ਨੂੰ ਕਰੇ ਦੂਰ
ਸੇਬ ਦੇ ਛਿਲਕੇ ‘ਚ ਫ਼ਾਈਬਰ ਪਾਇਆ ਜਾਂਦਾ ਹੈ, ਜੋ ਸਾਨੂੰ ਕਬਜ਼ ਤੋਂ ਬਚਾਉਂਦਾ ਹੈ।
ਦ  ਅਨੀਮੀਆ
ਇਸ ‘ਚ ਬਹੁਤ ਸਾਰਾ ਆਇਰਨ ਅਤੇ ਫ਼ੋਲਿਕ ਐਸਿਡ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਜਿੰਕ ਪਾਇਆ ਜਾਂਦਾ ਹੈ, ਜੋ ਖੂਨ ਦੀ ਕਮੀ ਨੂੰ ਦੂਰ ਕਰਨ ਦੇ ਲਈ ਮਦਦ ਕਰਦਾ ਹੈ।
ਦ  ਭਾਰ ਘੱਟ ਕਰਦਾ ਹੈ
ਇਸ ‘ਚ ਇੰਜਾਇਮ ਕਾਫ਼ੀ ਮਾਤਰਾ ਪਾਏ ਜਾਂਦੇ ਹਨ, ਜੋ ਭਾਰ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ।

ਏ ਵੀ ਦੇਖੋ

ਗਠੀਆ ਦੇ ਲੱਛਣ, ਸਮੱਸਿਆਵਾਂ ਤੇ ਹੱਲ

ਜੋੜਾਂ ਦੀ ਇੱਕ ਗੰਭੀਰ ਬਿਮਾਰੀ ਹੈ। ਇਸ ਰੋਗ ਵਿੱਚ ਝਿੱਲੀਦਾਰ ਜੋੜਾਂ ਦੀ ਪੱਸ ਰਹਿਤ ਸੋਜ …

Leave a Reply

Your email address will not be published.