ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ / ਐੱਨ. ਜੀ. ਟੀ. ਦੀ ਸਖਤੀ ”ਤੇ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਭਰਿਆ 4.75 ਕਰੋੜ ਦਾ ਜੁਰਮਾਨਾ

ਐੱਨ. ਜੀ. ਟੀ. ਦੀ ਸਖਤੀ ”ਤੇ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਭਰਿਆ 4.75 ਕਰੋੜ ਦਾ ਜੁਰਮਾਨਾ

2ਨਵੀਂ ਦਿੱਲੀ : ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ. ਜੀ. ਟੀ) ਦੇ ਸਖਤ ਰਵੱਈਏ ਤੋਂ ਬਾਅਦ ਰੂਹਾਨੀ ਗੁਰੂ ਸ਼੍ਰੀ ਸ਼੍ਰੀ ਰਵੀ ਸ਼ੰਕਰ ਦੀ ਸੰਸਥਾ ਆਰਟ ਆਫ ਲਿਵਿੰਗ ਨੇ ਦਿੱਲੀ ‘ਚ ਯਮੁਨਾ ਕੰਢੇ ਪ੍ਰੋਗਰਾਮ ਆਯੋਜਨ ਲਈ ਲਗਾਏ ਗਏ ਜੁਰਮਾਨੇ ਦਾ ਬਕਾਇਆ 4.75 ਕਰੋੜ ਦੀ ਰਕਮ ਅਦਾ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਸ਼੍ਰੀ ਸ਼੍ਰੀ ਰਵੀਸ਼ੰਕਰ ਦੀ ਸੰਸਥਾ ਨੇ ਡਿਮਾਂਡ ਡਰਾਫਟ ਜ਼ਰੀਏ ਡੀ. ਡੀ. ਏ ਨੂੰ 4.75 ਕਰੋੜ ਦਾ ਜੁਰਮਾਨਾ ਭਰ ਦਿੱਤਾ ਹੈ। ਐੱਨ. ਜੀ. ਟੀ. ਨੇ ਸ਼੍ਰੀ ਸ਼੍ਰੀ ਰਵੀਸ਼ੰਕਰ ਦੀ ਸੰਸਥਾ ਆਰਟ ਆਰਟ ਆਫ ਲਿਵਿੰਗ ‘ਤੇ 5 ਕਰੋੜ ਦਾ ਜੁਰਮਾਨਾ ਲਗਾਇਆ ਸੀ। ਇਸ ‘ਚੋਂ 25 ਲੱਖ ਰੁਪਏ ਪ੍ਰੋਗਰਾਮ ਤੋਂ ਪਹਿਲਾਂ ਅਦਾ ਕੀਤੇ ਗਏ ਸਨ ਪਰ ਉਦੋਂ ਬਾਕੀ ਦੀ ਰਕਮ ਆਰਟ ਆਫ ਲਿਵਿੰਗ ਨੇ ਨਹੀਂ ਜਮਾ ਕੀਤੀ ਸੀ। ਸ਼੍ਰੀ ਸ਼੍ਰੀ ਦੀ ਸੰਸਥਾ ਨੇ ਬੈਂਕ ਗਾਰੰਟੀ ਦੇ ਜ਼ਰੀਏ ਜੁਰਮਾਨਾ ਅਦਾ ਕਰਨ ਦਾ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਐੱਨ. ਜੀ. ਟੀ. ਨੇ ਖਾਰਜ ਕਰ ਦਿੱਤਾ ਸੀ।

ਏ ਵੀ ਦੇਖੋ

ਪੁਲਸ ਕਮਿਸ਼ਨਰ ਨੇ ਕੀਤੀ ਕੈਮਿਸਟਾਂ ਨਾਲ ਮੀਟਿੰਗ

ਜਲੰਧਰ,  – ਕਮਿਸ਼ਨਰੇਟ ਪੁਲਸ ਨੇ ਸ਼ਹਿਰ ਦੇ ਕੈਮਿਸਟਾਂ ਨਾਲ ਬੈਠਕ ਕਰ ਕੇ ਸਪੱਸ਼ਟ ਕੀਤਾ ਕਿ …

Leave a Reply

Your email address will not be published.