sports-news-300x150ਕੋਲੰਬੋ: ਸ੍ਰੀਲੰਕਾ ਦਾ ਤੇਜ਼ ਗੇਂਦਬਾਜ਼ ਲਾਸ਼ਿਤ ਮਲਿੰਗਾ ਆਈਪੀਐੱਲ ਦੇ ਮੌਜੂਦਾ ਸੈਸ਼ਨ ਤੋਂ ਬਾਹਰ ਹੋ ਗਿਆ ਹੈ ਕਿਉਂਕਿ ਉਸ ਦੀ ਫ਼ਰੈਂਚਾਈਜ਼ੀ ਮੁੰਬਈ ਇੰਡੀਅਨਜ਼ ਦੀ ਮੈਡੀਕਲ ਟੀਮ ਨੇ ਉਸਦੇ ਗੋਡੇ ਦੀ ਸੱਟ ਕਾਰਨ ਉਸਨੂੰ ਘੱਟੋ ਘੱਟ ਚਾਰ ਮਹੀਨੇ ਲਈ ਮੈਡੀਕਲੀ ਅਨਫ਼ਿਟ ਕਰਾਰ ਦੇ ਦਿੱਤਾ ਹੈ। ਗੋਡੇ ਦੀ ਸੱਟ ਕਾਰਨ ਮਲਿੰਗਾ ਦੇ ਸ੍ਰੀਲੰਕਾ ਦੀ ਟੀਮ ਦੇ ਇੰਗਲੈਂਡ ਦੌਰੇ ਅਤੇ ਫ਼ਿਰ ਕੈਰੇਬੇਆਈ ਪ੍ਰੀਮੀਅਰ ਲੀਗ ਤੋਂ ਵੀ ਬਾਹਰ ਰਹਿਣ ਦੀ ਸੰਭਾਵਨਾ ਬਣ ਗਈ ਹੈ। ਹੁਣ ਸ੍ਰੀਲੰਕਾ ਦੇ ਕਿ?ਕਟ ਬੋਰਡ ਦੀ ਟੀਮ ਜਾਂਚ ਕਰੇਗੀ ਕਿ ਉਸਨੂੰ ਅਪਰੇਸ਼ਨ ਦੀ ਲੋੜ ਪਵੇਗੀ ਜਾਂ ਨਹੀ। ਇਸ ਤੋਂ ਪਹਿਲਾਂ ਸ੍ਰੀ ਲੰਕਾ ਕ੍ਰਿਕਟ (ਐੱਸਐੱਲਸੀ) ਨੇ ਲਾਸ਼ਿਤ ਮਲਿੰਗਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ। ਮਲਿੰਗਾ ਕਿ?ਕਟ ਬੋਰਡ ਦੇ ਨਿਰਦੇਸ਼ਾਂ ਦੀ ਅਣਦੇਖੀ ਕਰਕੇ ਆਈਪੀਐੱਲ ਦੇ ਲਈ ਮੁੰਬਈ ਇਡੀਅਨਜ਼ ਦੇ ਨਾਲ ਜੁੜ ਗਿਆ ਹੈ। ਉਸਨੇ ਜ਼ਰੂਰੀ ਮੈਡੀਕਲ ਆਗਿਆ ਵੀ ਨਹੀਂ ਲਈ। ਐੱਸਐੱਲਸੀ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਮਲਿੰਗਾ ਨੂੰ ਿਿਸਦੇ ਲਈ ਜਵਾਬ ਦੇਣ ਲਈ ਕਿਹਾ ਗਿਆ ਹੈ। ਬੋਰਡ ਨੇ ਮਲਿੰਗਾ ਨੂੰ ਆਈਪੀਐੱਲ ਖੇਡਣ ਦੀ ਮਨਜ਼ੂਰੀ ਨਹੀ ਦਿੱਤੀ ਸੀ ਪਰ ਇਹ ਤੇਜ਼ ਗੇਂਦਬਾਜ਼ ਸ਼ੁਕਰਵਾਰ ਨੂੰ ਮੁੰਬਈ ਇੰਡੀਅਨਜ਼ ਨਾਲ ਜੁੜ ਗਿਆ ਹੈ। ਉਸਨੇ ਟੀਮ ਦੇ ਪ੍ਰੈਕਟਿਸ ਸੈਸ਼ਨ ਵਿੱਚ ਵੀ ਹਿੱਸਾ ਲਿਆ। ਮਲਿੰਗਾ ਅਤੇ ਐੱਸਐੱਲਸੀ ਦੇ ਅਧਿਕਾਰੀਆਂ ਵਿੱਚਕਾਰ ਵਿਸ਼ਵ ਕੱਪ ਟਵੰਟੀ-20 ਤੋਂ ਹੀ ਤਕਰਾਰ ਚੱਲ ਰਿਹਾ ਹੈ। ਬੋਰਡ ਅਧਿਕਾਰੀਆਂ ਨੇ ਮਲਿੰਗਾ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਕਪਤਾਨੀ ਛੱਡਣ ਲਈ ਕਿਹਾ ਸੀ ਜਿਸ ਤੋਂ ਉਹ ਖ਼ਫ਼ਾ ਸੀ। ਮਲਿੰਗਾ ਦੀ ਸ੍ਰੀਲੰਕਾ ਦੀ ਟੀਮ ਵਿੱਚ ਖਿਡਾਰੀ ਵਜੋਂ ਚੋਣ ਕੀਤੀ ਗਈ ਸੀ ਪਰ ਉਹ ਫ਼ਿਟਨੈੱਸ ਦਾ ਹਵਾਲਾ ਦੇ ਕੇ ਟੂਰਨਾਮੈਂਟ ਤੋਂ ਲਾਂਭੇ ਹੋ ਗਿਆ ਸੀ

LEAVE A REPLY