ਤਾਜ਼ਾ ਖ਼ਬਰਾਂ
Home / ਪੰਜਾਬ / ਪੰਜਾਬੀ ਫਿਲਮਾਂ ਦੀ ‘ਅਤਰੋ ਚਾਚੀ’ ਦਾ ਦੇਹਾਂਤ

ਪੰਜਾਬੀ ਫਿਲਮਾਂ ਦੀ ‘ਅਤਰੋ ਚਾਚੀ’ ਦਾ ਦੇਹਾਂਤ

2ਬਠਿੰਡਾ : ਪੰਜਾਬੀ ਫਿਲਮਾਂ ਵਿਚ ਲੋਕਾਂ ਦਾ ਮਨੋਰੰਜਨ ਕਰਨ ਵਾਲੀ ‘ਅਤਰੋ ਚਾਚੀ’ ਭਾਵ ਸਰੂਪ ਸਿੰਘ ਪਰਿੰਦਾ ਦਾ ਅੱਜ ਸਵੇਰੇ ਬਠਿੰਡਾ ਵਿਖੇ ਦੇਹਾਂਤ ਹੋ ਗਿਆ। ਉਹ 85 ਵਰ੍ਹਿਆਂ ਦੇ ਸਨ ਅਤੇ ਕਾਫੀ ਸਮੇਂ ਤੋਂ ਬਿਮਾਰ ਸਨ।
ਵਰਣਨਯੋਗ ਹੈ ਕਿ ਕਈ ਪੰਜਾਬੀ ਫਿਲਮਾਂ ਵਿਚ ਕੰਮ ਕਰਨ ਵਾਲੀ ‘ਅਤਰੋ ਚਾਚੀ’ ਨੇ ਚਤਰੋ (ਮਰਹੂਮ ਦੇਸ ਰਾਜ) ਨਾਲ ਪੰਜਾਬੀਆਂ ਦਾ ਖੂਬ ਮਨੋਰੰਜਨ ਕੀਤਾ। ਚਾਚੀ ਚਤਰੋ ਦਾ ਪਹਿਲਾਂ ਦੇਹਾਂਤ ਹੋ ਚੁੱਕਾ ਹੈ। ਦੇਸ਼ ਵਿਦੇਸ਼ ਵਿਚ ਵਸੇ ਪੰਜਾਬੀਆਂ ਨੇ ਇਸ ਜੋੜੀ ਨੂੰ ਕਾਫੀ ਪਸੰਦ ਕੀਤਾ ਹੈ। ਹੁਣ ਚਾਚੀ ਅਤਰੋ ਦੇ ਤੁਰ ਜਾਣ ਨਾਲ ਪੰਜਾਬੀ ਹਾਸਰਸ ਖੇਤਰ ਨੂੰ ਕਾਫੀ ਘਾਟਾ ਪਿਆ ਹੈ। ਚਾਚੀ ਅਤਰੋ ਨੇ ਜਿਹਨਾਂ ਪ੍ਰਮੁੱਖ ਫਿਲਮਾਂ ਵਿਚ ਕੰਮ ਕੀਤਾ ਉੁਹਨਾਂ ਵਿਚ ‘ਰਾਣੋ’, ‘ਸਰਪੰਚ’, ‘ਸੈਦਾ ਜੋਗਨ’, ‘ਗਿੱਧਾ’ ਅਤੇ ਮੁਟਿਆਰ ਸ਼ਾਮਿਲ ਹਨ।

ਏ ਵੀ ਦੇਖੋ

ਕੱਲ੍ਹ ਸਵੇਰੇ 8 ਵਜੇ ਕੰਮ ਉਤੇ ਪਰਤਣਗੇ ਮਹਾਰਾਸ਼ਟਰ ਦੇ ਡਾਕਟਰ

ਮੁੰਬਈ : ਮਹਾਰਾਸ਼ਟਰ ਡਾਕਟਰ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਹੜਤਾਲ ਕਰ ਰਹੇ ਡਾਕਟਰ ਕੱਲ੍ਹ …

Leave a Reply

Your email address will not be published.