ਤਾਜ਼ਾ ਖ਼ਬਰਾਂ
Home / ਅੰਤਰਰਾਸ਼ਟਰੀ / ਪਾਕਿਸਤਾਨ ”ਚ ਚਲ ਰਹੇ ਮਦਰੱਸੇ ਹੀ ਨੇ ਅੱਤਵਾਦ ਦੇ ਅੱਡੇ : ਸਰਤਾਜ ਅਜੀਜ਼

ਪਾਕਿਸਤਾਨ ”ਚ ਚਲ ਰਹੇ ਮਦਰੱਸੇ ਹੀ ਨੇ ਅੱਤਵਾਦ ਦੇ ਅੱਡੇ : ਸਰਤਾਜ ਅਜੀਜ਼

6ਵਾਸ਼ਿੰਗਟਨ : ਪਾਕਿਸਤਾਨ ‘ਚ ਚਲ ਰਹੇ ਮਦਰੱਸੇ ਅੱਤਵਾਦੀ ਸਰਗਰਮੀਆਂ ਦਾ ਕੇਂਦਰ ਅਤੇ ਅੱਤਵਾਦੀਆਂ ਦੇ ਸਿਖਲਾਈ ਕੈਂਪਾਂ ਵਜੋਂ ਕੰਮ ਕਰ ਰਹੇ ਹਨ। ਇਨ੍ਹਾਂ ਮਦਰੱਸਿਆਂ ‘ਚ ਹਥਿਆਰ ਬਨਾਉਣ ਅਤੇ ਚਲਾਉਣ ਦੀ ਸਿਖਲਾਈ ਦੇ ਨਾਲ-ਨਾਲ ਹਮਲੇ ਕਰਨ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਾਕਿਸਤਾਨ ਦੇ ਸੁਰੱਖਿਆ ਸਲਾਹਕਾਰ ਅਤੇ ਉੱਚ ਕੋਟੀ ਦੇ ਡਿਪਲੋਮੈਟ ਸਰਤਾਜ ਅਜੀਜ਼ ਨੇ ਵਾਸ਼ਿੰਗਟਨ ‘ਚ ਇਕ ਗੱਲਬਾਤ ਦੌਰਾਨ ਕੀਤਾ। ਅਜੀਜ਼ ਨੇ ਦੱਸਿਆ ਕਿ ਪਾਕਿਸਤਾਨ ‘ਚ ਚੱਲ ਰਹੇ ਇਨ੍ਹਾਂ ਮਦਰੱਸਿਆਂ ਲਈ ਮੁੱਖ ਰੂਪ ‘ਚ ਉਹ ਅਫਗਾਨ ਸ਼ਰਨਾਰਥੀ ਜ਼ਿੰਮੇਵਾਰ ਹਨ ਜਿਨ੍ਹਾਂ ਨੂੰ 9/11 ਦੇ ਹਮਲਿਆਂ ਤੋਂ ਬਾਅਦ ਅਫਗਾਨਿਸਤਾਨ ‘ਚੋਂ ਜ਼ਬਰਦਸਤੀ ਕੱਢ ਦਿੱਤਾ ਗਿਆ ਸੀ। ਅਜੀਜ਼ ਨੇ ਕਿਹਾ ਕਿ ਮਦਰੱਸਿਆਂ ਕੋਲ ਅਤਿ ਆਧੁਨਿਕ ਤਕਨੀਕ ਵਾਲੇ ਹਥਿਆਰ ਅਤੇ ਬੰਬ ਬਨਾਉਣ ਵਾਲੀਆਂ ਫੈਕਟਰੀਆਂ ਵੀ ਮੌਜੂਦ ਹਨ ਅਤੇ ਵੱਡੀ ਗਿਣਤੀ ‘ਚ ਅੱਤਵਾਦੀਆਂ ਦੇ ਸਿਖਲਾਈ ਕੇਂਦਰ ਵੀ ਕੰਮ ਕਰ ਰਹੇ ਹਨ।
ਅਜੀਜ਼ ਨੇ ਆਪਣੇ ਨਿੱਜੀ ਤਜ਼ਰਬੇ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਕ ਦਿਨ ਜਦੋਂ ਉਹ ਮਿਰਾਨ ਸ਼ਾਹ ਦੀ ਮਸਜਿਦ ‘ਚ ਗਏ ਸਨ ਤਾਂ ਅੰਦਰ ਦਾ ਨਜ਼ਾਰਾ ਵੇਖ ਕੇ ਉਨ੍ਹਾਂ ਦੇ ਹੋਸ਼ ਉਡ ਗਏ। ਉੱਥੇ 70 ਕਮਰਿਆਂ ਵਾਲਾ 3 ਮੰਜ਼ਿਲਾਂ ਬੇਸਮੈਂਟ ਸੀ, ਜਿਸ ‘ਚ ਅਸਲਾ ਅਤੇ ਬਾਰੂਦ ਬਨਾਉਣ ਵਾਲੀਆਂ 5 ਫੈਕਟਰੀਆਂ ਮੌਜੂਦ ਸਨ। ਇਸ ਦੇ ਨਾਲ ਹੀ ਆਤਮਘਾਤੀ ਹਮਲਾਵਰ ਤਿਆਰ ਕਰਨ ਲਈ ਅੱਧੀ ਦਰਜਨ ਸਿਖਲਾਈ ਕੇਂਦਰ ਵੀ ਮੌਜੂਦ ਸਨ। ਬੇਸਮੈਂਟ ‘ਚ ਅਤਿ ਅਧੁਨਿਕ ਸੰਚਾਰ ਨੈੱਟਵਰਕ ਕੰਮ ਕਰ ਰਿਹਾ ਸੀ ਅਤੇ ਉਸ ਦੇ ਨਾਲ ਹੀ ਸਜੇ ਹੋਈ ਵੀ. ਆਈ. ਪੀ. ਕਮਰੇ, ਵਿਸ਼ਾਲ ਕਾਨਫਰੰਸ ਰੂਮ, ਦੇਖ ਕੇ ਪਤਾ ਲੱਗਦਾ ਸੀ ਕਿ ਪਾਕਿਸਤਾਨ ‘ਚ ਅੱਤਵਾਦੀਆਂ ਨੇ ਕਿਸ ਹੱਦ ਤੱਕ ਪੈਰ ਪਸਾਰ ਲਏ ਹਨ ਅਤੇ ਆਪਣਾ ਤੰਤਰ ਵਿਕਸਿਤ ਕਰ ਲਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਉੱਤਰੀ ਵਜ਼ੀਰਿਸਤਾਨ ਦੇ ਖੇਤਰ ‘ਚ 50 ਦੇ ਕਰੀਬ ਅਜਿਹੇ ਮਦਰੱਸੇ ਚੱਲ ਰਹੇ ਹਨ, ਜਿਨ੍ਹਾਂ ਨੂੰ ਅੱਤਵਾਦੀ ਸਰਗਰਮੀਆਂ ਦੇ ਕੇਂਦਰ ਕਹਿਣਾ ਵਧੇਰੇ ਉਚਿਤ ਹੋਵੇਗਾ। ਸਰਤਾਜ ਅਜੀਜ਼ ਦੇ ਇਸ ਖੁਲਾਸੇ ਨਾਲ ਭਾਰਤ ਵਲੋਂ ਅਤੀਤ ‘ਚ ਪ੍ਰਗਟਾਇਆ ਗਿਆ ਇਹ ਸੱਚ ਹੋਰ ਪੱਕਾ ਹੋ ਗਿਆ ਹੈ ਕਿ ਪਾਕਿਸਤਾਨ ‘ਚ ਹੀ ਅੱਤਵਾਦੀਆਂ ਦੀ ਫੌਜ ਤਿਆਰ ਕੀਤੀ ਜਾਂਦੀ ਹੈ, ਜਿਹੜੀ ਭਾਰਤ ਸਮੇਤ ਹੋਰ ਦੇਸ਼ਾਂ ਨੂੰ ਆਪਣੇ ਹਮਲਿਆਂ ਦੇ ਸ਼ਿਕਾਰ ਬਣਾਉਂਦੀ ਹੈ।

ਏ ਵੀ ਦੇਖੋ

ਕੱਲ੍ਹ ਸਵੇਰੇ 8 ਵਜੇ ਕੰਮ ਉਤੇ ਪਰਤਣਗੇ ਮਹਾਰਾਸ਼ਟਰ ਦੇ ਡਾਕਟਰ

ਮੁੰਬਈ : ਮਹਾਰਾਸ਼ਟਰ ਡਾਕਟਰ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਹੜਤਾਲ ਕਰ ਰਹੇ ਡਾਕਟਰ ਕੱਲ੍ਹ …

Leave a Reply

Your email address will not be published.