ਤਾਜ਼ਾ ਖ਼ਬਰਾਂ
Home / ਖੇਡ / ਕੋਹਲੀ ਦੁਨੀਆ ਦਾ ਸਰਵਸ਼੍ਰੇਸ਼ਠ ਬੱਲੇਬਾਜ਼: ਗਾਵਸਕਰ

ਕੋਹਲੀ ਦੁਨੀਆ ਦਾ ਸਰਵਸ਼੍ਰੇਸ਼ਠ ਬੱਲੇਬਾਜ਼: ਗਾਵਸਕਰ

xzਨਵੀਂ ਦਿੱਲੀ: ਵਿਰਾਟ ਕੋਹਲੀ ਦੀ ਜ਼ਬਰਦਸਤ ਪਾਰੀ ਦੀ ਬਦੌਲਤ ਟੀਮ ਇੰਡੀਆ ਨੇ ਵਿਸ਼ਵ ਟੀ-20 ਦੇ ਸੈਮੀਫ਼ਾਈਨਲ ‘ਚ ਜਗ੍ਹਾ ਬਣਾ ਲਈ। ਇਸ ਤੋਂ ਠੀਕ ਬਾਅਦ ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਕਿਹਾ ਕਿ ਸੱਜੇ ਹੱਥ ਦਾ ਬੱਲੇਬਾਜ਼ ਵਿਰਾਟ ਫ਼ਿਲਹਾਲ ਦੁਨੀਆ ਦਾ ਸਰਵਸ਼੍ਰੇਸ਼ਠ ਬੱਲੇਬਾਜ਼ ਹੈ। ਕੋਹਲੀ ਨੇ ਐਤਵਾਰ ਦੀ ਰਾਤ ਨੂੰ ਅਜੇਤੂ 82 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਭਾਰਤ ਨੇ ਆਪਣੇ ਅੰਤਿਮ ਗਰੁੱਪ ਮੁਕਾਬਲੇ ‘ਚ ਆਸਟ੍ਰੇਲੀਆ ਨੂੰ ਮੋਹਾਲੀ ‘ਚ 6 ਵਿਕਟ ਤੋਂ ਹਰਾ ਕੇ ਅੰਤਿਮ ਚਾਰ ‘ਚ ਜਗ੍ਹਾ ਬਣਾਈ।
ਮੇਜ਼ਬਾਨ ਟੀਮ ਹੁਣ ਅੰਤਿਮ ਚਾਰ ਦੇ ਮੁਕਾਬਲੇ ‘ਚ 31 ਮਾਰਚ ਨੂੰ ਮੁੰਬਈ ‘ਚ ਵੈਸਟ ਇੰਡੀਜ਼ ਨਾਲ ਭਿੜੇਗੀ। ਗਾਵਸਕਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਫ਼ਿਲਹਾਲ ਉਹ ਸੀਮਿਤ ਓਵਰਾਂ ਦਾ ਦੁਨੀਆ ਦਾ ਸਰਵਸ਼੍ਰੇਸ਼ਠ ਬੱਲੇਬਾਜ਼ ਹੈ। ਇਸ ‘ਚ ਕੋਈ ਸ਼ੱਕ ਨਹੀਂ ਹੈ। ਉਹ ਕੁਝ ਅਲਗ ਹੈ। ਉਨ੍ਹਾਂ ਕਿਹਾ, ”ਮੇਰੇ ਜੋ ਵੀ ਥੋੜ੍ਹੇ ਵਾਲ ਬਚੇ ਹਨ ਉਹ ਇਸ ਨੌਜਵਾਨ ਜੀਨੀਅਸ ਦੀ ਪਾਰੀ ਦੇਖ ਕੇ ਖੜ੍ਹੇ ਹੋ ਗਏ ਸਨ। ਇਹ ਬਿਹਤਰੀਨ ਪਾਰੀ ਸੀ।” ਇਸ ਸਾਬਕਾ ਭਾਰਤੀ ਕਪਤਾਨ ਨੇ ਕਿਹਾ ਕਿ ਕੋਹਲੀ ਦੀ ਮਹਾਨਤਾ ਇਸ ਤੱਥ ‘ਚ ਹੈ ਕਿ ਉਹ ਦਬਾਅ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਾ ਹੈ ਅਤੇ ਟੀਮ ਦੇ ਹਿਤਾਂ ਨੂੰ ਹਰ ਚੀਜ਼ ਤੋਂ ਉੱਪਰ ਰਖਦਾ ਹੈ।

ਏ ਵੀ ਦੇਖੋ

ਪੁਜਾਰਾ ਦੇ ਸੈਂਕੜੇ ਦੀ ਬਦੌਲਤ ਭਾਰਤ ਮਜਬੂਤ ਸਥਿਤੀ ‘ਚ

ਰਾਂਚੀ : ਰਾਂਚੀ ਟੈਸਟ ਵਿਚ ਅੱਜ ਚੇਤੇਸ਼ਵਰ ਪੁਜਾਰਾ ਨੇ ਸ਼ਾਨਦਾਰ ਸੈਂਕੜਾ ਜੜ ਕੇ ਭਾਰਤ ਨੂੰ …

Leave a Reply

Your email address will not be published.