ਤਾਜ਼ਾ ਖ਼ਬਰਾਂ
Home / ਫ਼ਿਲਮੀ / ‘ਉਡਤਾ ਪੰਜਾਬ’ ‘ਚ ਡਾਕਟਰ ਦਾ ਕਿਰਦਾਰ ਨਿਭਾ ਰਹੀ ਹੈ ਕਰੀਨਾ

‘ਉਡਤਾ ਪੰਜਾਬ’ ‘ਚ ਡਾਕਟਰ ਦਾ ਕਿਰਦਾਰ ਨਿਭਾ ਰਹੀ ਹੈ ਕਰੀਨਾ

flimy-duniya1ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੂੰ ਉਂਝ ਤਾਂ ਕਾਫ਼ੀ ਸਟਾਈਲਿਸ਼ ਮੰਨਿਆ ਜਾਂਦਾ ਹੈ ਪਰ ਆਪਣੀ ਆਉਣ ਵਾਲੀ ਫ਼ਿਲਮ ‘ਉਡਤਾ ਪੰਜਾਬ’ ‘ਚ ਕਰੀਨਾ ਇਕ ਡਾਕਟਰ ਦੇ ਕਾਫ਼ੀ ਸਾਧਾਰਨ ਕਿਰਦਾਰ ‘ਚ ਨਜ਼ਰ ਆਵੇਗੀ। ਉਨ੍ਹਾਂ ਕਿਹਾ, ”ਫ਼ਿਲਮ ‘ਚ ਮੈਂ ਇਕ ਡਾਕਟਰ ਦਾ ਕਿਰਦਾਰ ਨਿਭਾਇਆ ਹੈ, ਜੋ ਕਾਫ਼ੀ ਸਿੱਧੀ ਅਤੇ ਚੰਗੀ ਹੈ, ਹਾਲਾਂਕਿ ਇਹ ਭੂਮਿਕਾ ਥੋੜ੍ਹੀ ਵੱਖ ਹੈ। ਅਭਿਸ਼ੇਕ ਚੌਬੇ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ‘ਉਡਤਾ ਪੰਜਾਬ’ ਦੀ ਕਹਾਣੀ ਪੰਜਾਬ ‘ਚ ਨਸ਼ੀਲੇ ਪਦਾਰਥਾਂ ਸਬੰਧੀ ਸਮੱਸਿਆਵਾਂ ਦੇ ਆਲੇ-ਦੁਆਲੇ ਘੁੰਮਦੀ ਹੈ।
ਜਾਣਕਾਰੀ ਅਨੁਸਾਰ ਫ਼ਿਲਮ ‘ਉੜਤਾ ਪੰਜਾਬ’ ‘ਚ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਤੋਂ ਲੈ ਕੇ ਪੰਜਾਬ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ, ਅਦਾਕਾਰ ਸ਼ਾਹਿਦ ਕਪੂਰ ਅਤੇ ਅਦਾਕਾਰਾ ਆਲੀਆ ਭੱਟ ਵੀ ਮੁੱਖ ਕਿਰਦਾਰਾਂ ‘ਚ ਨਜ਼ਰ ਆਵੇਗੀ।
ਜ਼ਿਕਰਯੋਗ ਹੈ ਕਿ ਕਰੀਨਾ ਕਪੂਰ ਦੀ ਆਉਣ ਵਾਲੀ ਫ਼ਿਲਮ ‘ਕੀ ਐਂਡ ਕਾ’ ਦੇ ਪ੍ਰਚਾਰ ‘ਚ ਰੁੱਝੀ ਹੋਈ ਹੈ, ਜਿਸ ‘ਚ ਉਨ੍ਹਾਂ ਨੇ ਅਦਾਕਾਰ ਅਰਜੁਨ ਕਪੂਰ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਇਹ ਫ਼ਿਲਮ 1 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

ਏ ਵੀ ਦੇਖੋ

ਮੇਰੇ ਕਰੀਅਰ ਨੇ ਹੁਣ ਰਫ਼ਤਾਰ ਫ਼ੜੀ ਹੈ: ਸ਼ਾਹਿਦ ਕਪੂਰ

ਬੌਲੀਵੁੱਡ ਵਿੱਚ ਹਰ ਸ਼ੁੱਕਰਵਾਰ ਅਦਾਕਾਰਾਂ ਦੀ ਕਿਸਮਤ ਬਦਲ ਜਾਂਦੀ ਹੈ, ਪਰ ਸ਼ਾਹਿਦ ਕਪੂਰ ਦੀ ਕਿਸਮਤ …

Leave a Reply

Your email address will not be published.