ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ / ਹਰਿਆਣਾ ‘ਚ ਕਰਨਾਲ ਨੇੜੇ 24 ਗੱਡੀਆਂ ਆਪਸ ਵਿਚ ਭਿੜੀਆਂ

ਹਰਿਆਣਾ ‘ਚ ਕਰਨਾਲ ਨੇੜੇ 24 ਗੱਡੀਆਂ ਆਪਸ ਵਿਚ ਭਿੜੀਆਂ

4ਚਾਰ ਵਿਅਕਤੀਆਂ ਦੀ ਹੋਈ ਮੌਤ, ਕਈ ਜ਼ਖ਼ਮੀ
ਕਰਨਾਲ : ਹਰਿਆਣਾ ਦੇ ਕਰਨਾਲ ਨੇੜੇ ਕਸਬਾ ਨੀਲੋਖੇੜੀ ਵਿੱਚ ਤਕਰੀਬਨ ਦੋ ਦਰਜਨ ਵਾਹਨ ਇੱਕ-ਦੂਜੇ ਨਾਲ ਟਕਰਾ ਗਏ। ਇਸ ਭਿਆਨਕ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ 25 ਤੋਂ ਵੱਧ ਜ਼ਖ਼ਮੀ ਹੋ ਗਏ ਹਨ। ਮ੍ਰਿਤਕ ਲਖਨਊ ਦੇ ਰਹਿਣ ਵਾਲੇ ਸਨ ਤੇ ਉਹ ਅੰਮ੍ਰਿਤਸਰ ਵਿਆਹ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਹਾਦਸਾ ਅੱਜ ਸਵੇਰੇ 9 ਵਜੇ ਦੇ ਕਰੀਬ ਨੀਲੋਖੇੜੀ ਕੋਲ ਵਾਪਰਿਆ।
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸੰਘਣੀ ਧੁੰਦ ਕਾਰਨ ਫਲਾਈਓਵਰ ‘ਤੇ ਵਾਪਰਿਆ। ਅੱਜ ਸਵੇਰੇ ਸੰਘਣੀ ਧੁੰਦ ਪੈਣ ਕਾਰਨ ਵਿਜ਼ੀਬਿਲਟੀ ਦੋ ਮੀਟਰ ਤੋਂ ਘੱਟ ਸੀ। ਇਸ ਲਈ ਵਾਹਨ ਕਤਾਰ ਵਿੱਚ ਜਾ ਰਹੇ ਸਨ। ਪੁਲ ‘ਤੇ ਇੱਕ ਖਰਾਬ ਟਰੱਕ ਖੜ੍ਹਾ ਸੀ। ਇਸ ਟਰੱਕ ਵਿੱਚ ਅੰਮ੍ਰਿਤਸਰ ਜਾ ਰਹੇ ਬਦਰੀ ਪ੍ਰਸ਼ਾਦ ਦੀ ਕਾਰ ਟਕਰਾ ਗਈ। ਕਾਰ ਵਿੱਚ ਸਵਾਰ ਪੰਜ ਲੋਕਾਂ ਵਿੱਚੋਂ ਚਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਏ ਵੀ ਦੇਖੋ

ਕਾਂਗਰਸ ਤੇ ਆਪ ਨੇ ਜ਼ਿਮਨੀ ਚੋਣ ਦਾ ਨਤੀਜਾ ਰੋਕਣ ਦੀ ਅਪੀਲ ਕਰ ਕੇ ਪਹਿਲਾਂ ਹੀ ਹਾਰ ਕਬੂਲੀ : ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਰਾਜੌਰੀ ਗਾਰਡਨ ਹਲਕੇ ਤੋਂ ਉਮੀਦਵਾਰ ਸ੍ਰੀ ਮਨਜਿੰਦਰ ਸਿੰਘ …

Leave a Reply

Your email address will not be published.