ਤਾਜ਼ਾ ਖ਼ਬਰਾਂ
Home / ਸਪਤਾਹਿਕ ਭਵਿੱਖ / ਸਪਤਾਹਿਕ ਭਵਿੱਖ

ਸਪਤਾਹਿਕ ਭਵਿੱਖ

ਮੇਖ਼
ਇਸ ਹਫ਼ਤੇ ਦਫ਼ਤਰ ਵਿਚ ਤੁਹਾਨੂੰ ਮਹੱਤਵਪੂਰਨ ਜ਼ਿੰਮੇਵਾਰੀ ਮਿਲਣ ਜਾ ਰਹੀ ਹੈ। ਬੱਚਿਆਂ ਨਾਲ ਟਕਰਾਓ ਹੋ ਸਕਦਾ ਹੈ। ਹਮੇਸ਼ਾ ਕੰਮ ਵਿਚ ਹੀ ਮਗਨ ਨਾ ਰਹੋ ਬਲਕਿ ਪਰਵਾਰ ਲਈ ਵੀ ਕੁਝ ਸਮਾਂ ਕੱਢਣ ਦੀ ਜ਼ਰੂਰਤ ਹੈ। ਤੁਹਾਡੇ ਦੁਸ਼ਮਣ ਵੀ ਤੁਹਾਡੇ ਵੱਲ ਦੋਸਤੀ ਦਾ ਹੱਥ ਵਧਾਉਣਗੇ। ਪੁਰਾਣੇ ਵਾਹਨ ਨੂੰ ਵੇਚਣ ਬਾਰੇ ਨਾ ਸੋਚੋ।
ਬ੍ਰਿਖ
ਇਸ ਹਫ਼ਤੇ ਤੁਹਾਡਾ ਕਾਫੀ ਸਮਾਂ ਪਰਵਾਰ ਨਾਲ ਗੁਜਰੇਗਾ। ਕੰਮ ਵਿਚ ਵੱਡਾ ਬਦਲਾਓ ਹੋਣ ਜਾ ਰਿਹਾ ਹੈ। ਬਦਲਾਓ ਤੁਹਾਡੇ ਲਈ ਚੰਗਾ ਸਮਾਂ ਲੈ ਕੇ ਆ ਰਿਹਾ ਹੈ। ਪਰਿਵਾਰਿਕ ਰਿਸ਼ਤਿਆਂ ‘ਚ ਇਕ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ। ਪਤਨੀ ਨਾਲ ਕਿਸੇ ਵੀ ਤਰ੍ਹਾਂ ਦੇ ਟਕਰਾਓ ਤੋਂ ਬਚੋ। ਵਿਅਰਥ ਦੀ ਚਿੰਤਾ ਕਰਨੀ ਛੱਡੋ। ਵੱਡੇ ਭਰਾ ਨਾਲ ਚਲ ਰਿਹਾ ਵਿਵਾਦ ਖ਼ਤਮ ਹੋ ਜਾਵੇਗਾ।
ਮਿਥੁਨ
ਇਸ ਹਫ਼ਤੇ ਪੁਰਾਣੀਆਂ ਆਦਤਾਂ ਨੂੰ ਬਦਲਣ ਦੀ ਲੋੜ ਹੈ। ਕਿਸੇ ਵੀ ਕੰਮ ਨੂੰ ਜੇਕਰ ਲਗਾਤਾਰ ਕਰੋਗੇ ਤਾਂ ਹੀ ਉਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ। ਇਸ ਲਈ ਉਸ ਹੀ ਕੰਮ ਨੂੰ ਹੱਥ ਪਾਓ ਜਿਸ ਨੂੰ ਤੁਸੀਂ ਕਰ ਸਕਦੇ ਹੋਵੇ। ਕਿਸੇ ਦੋਸਤ ਤੋਂ ਮਦਦ ਮਿਲੇਗੀ। ਘਰ ਵਿਚ ਬਿਜਲੀ ਦੇ ਉਪਕਰਣ ਖਰਾਬ ਹੋ ਸਕਦੇ ਹਨ। ਸਿਹਤ ਵਾਲੇ ਪਾਸੇ ਧਿਆਨ ਦੇਣ ਦੀ ਲੋੜ ਹੈ।
ਕਰਕ
ਇਸ ਹਫ਼ਤੇ ਪੁਰਾਣੀਆਂ ਗਲਤੀਆਂ ਨੂੰ ਭੁੱਲ ਕੇ ਨਵੀਂ ਸ਼ੁਰੂਆਤ ਕਰੋ। ਹੁਣ ਤੁਹਾਨੂੰ ਸਮਾਂ ਤੇ ਮੌਕਾ ਦੋਨੋਂ ਮਿਲਣ ਜਾ ਰਹੇ ਹਨ, ਇਸ ਦਾ ਫਾਇਦਾ ਉਠਾਓ। ਧੰਨ ਨੂੰ ਲੈ ਕੇ ਚੱਲ ਰਹੀ ਤੰਗੀ ਦੂਰ ਹੋਵੇਗੀ। ਅਧੂਰੇ ਮਨ ਨਾਲ ਕੀਤਾ ਗਿਆ ਕੋਈ ਵੀ ਕੰਮ ਫਾਇਦਾ ਕਰਨ ਦੀ ਥਾਂ ਨੁਕਸਾਨ ਕਰੇਗਾ। ਘਰ ਵਿੱਚ ਸੁੱਖ-ਸ਼ਾਂਤੀ ਬਣੀ ਰਹੇਗੀ। ਮਨੋਰੰਜਨ ਦਾ ਯੋਗ ਬਣਿਆ ਰਹੇਗਾ।
ਸਿੰਘ
ਇਸ ਹਫ਼ਤੇ ਉਨ੍ਹਾਂ ਕੰਮਾਂ ਨੂੰ ਹੱਥ ਨਾ ਪਾਓ, ਜਿਹੜੇ ਤੁਸੀਂ ਨਹੀਂ ਕਰ ਸਕਦੇ। ਪੈਸੇ ਦੀ ਤੰਗੀ ਆ ਸਕਦੀ ਹੈ। ਨਵੀਆਂ ਯੋਜਨਾਵਾਂ ਬਣਨਗੀਆਂ ਅਤੇ ਪੁਰਾਣੀਆਂ ਦੇ ਸਫਲ ਹੋਣ ਦੀ ਸੰਭਾਵਨਾ ਵੀ ਹੈ। ਕਾਰੋਬਾਰ ਨੂੰ ਲੈ ਕੇ ਅਹਿਮ ਫੈਸਲੇ ਲੈਣੇ ਪੈ ਸਕਦੇ ਹਨ। ਤੁਹਾਨੂੰ ਦੂਜਿਆਂ ਦੀ ਪਰੇਸ਼ਾਨੀ ਲੈਣੀ ਛੱਡਣੀ ਪਵੇਗੀ। ਕੰਮ ਵੱਲ ਧਿਆਨ ਪਹਿਲਾਂ ਨਾਲੋਂ ਜ਼ਿਆਦਾ ਦੇਣ ਦੀ ਜ਼ਰੂਰਤ ਹੈ।
ਕੰਨਿਆ
ਇਸ ਹਫ਼ਤੇ ਕਿਸੇ ਧਾਰਮਿਕ ਜਗ੍ਹਾ ‘ਤੇ ਜਾਣ ਦਾ ਯੋਗ ਹੈ। ਪਰਿਵਾਰ ‘ਚ ਖੁਸ਼ੀਆਂ ਵਾਲਾ ਮਾਹੌਲ ਬਣੇਗਾ। ਪਰਿਵਾਰ ਦਾ ਸਹਿਯੋਗ ਮਿਲੇਗਾ। ਕਿਸੇ ਨਾਲ ਨਵਾਂ ਕੰਮ ਸਾਂਝੇਦਾਰੀ ਵਿਚ ਸ਼ੁਰੂ ਕਰਨ ਤੋਂ ਬਚੋ। ਕਿਸੇ ਬਾਹਰੀ ਵਿਅਕਤੀ ਦੀ ਕੋਈ ਜ਼ਿੰਮੇਵਾਰੀ ਨਾ ਚੁੱਕੋ। ਕਿਸੇ ਕਿਸਮ ਦੇ ਲੜਾਈ ਝਗੜੇ ਵਿਚ ਪੈਣ ਤੋਂ ਬਚੋ, ਇਸ ਨਾਲ ਨੁਕਸਾਨ ਚੁੱਕਣਾ ਪੈ ਸਕਦਾ ਹੈ।
ਤੁਲਾ
ਇਸ ਹਫ਼ਤੇ ਤੁਹਾਡੇ ਅੱਗੇ ਤੁਹਾਡੇ ਦੁਸ਼ਮਣ ਟਿੱਕ ਨਹੀਂ ਸਕਣਗੇ। ਮਨੋਰੰਜਨ ਦੇ ਮੌਕੇ ਵਧਣਗੇ। ਜਲਦਬਾਜ਼ੀ ਵਿਚ ਕੋਈ ਵੀ ਫੈਸਲਾ ਨਾ ਕਰੋ। ਅਦਾਲਤ ਵਿਚ ਚਲ ਰਹੇ ਕੇਸ ਨੂੰ ਲੈ ਕੇ ਕੋਈ ਚੰਗੀ ਖ਼ਬਰ ਮਿਲ ਸਕਦੀ ਹੈ। ਤੁਹਾਡੀਆਂ ਔਕੜਾਂ ਦੂਰ ਹੋਣ ਜਾ ਰਹੀਆਂ ਹਨ। ਕੋਈ ਅਹਿਮ ਫੈਸਲਾ ਲੈਣ ਲੱਗੇ ਦੁਬਿਧਾ ਛੱਡਣੀ ਪਵੇਗੀ। ਬੱਚਿਆਂ ਵੱਲੋਂ ਕੋਈ ਖੁਸ਼ੀ ਹਾਸਲ ਹੋ ਸਕਦੀ ਹੈ।
ਬ੍ਰਿਸ਼ਚਕ
ਇਸ ਹਫ਼ਤੇ ਦਫ਼ਤਰ ‘ਚ ਕਿਸੇ ਵਿਅਕਤੀ ਵੱਲੋਂ ਤੁਹਾਨੂੰ ਪਰੇਸ਼ਾਨ ਕੀਤਾ ਜਾ ਸਕਦਾ ਹੈ। ਪਰ ਦਫ਼ਤਰ ਵਿਚ ਤੁਹਾਨੂੰ ਆਪਣੇ ਗੁੱਸੇ ‘ਤੇ ਕਾਬੂ ਰੱਖਣ ਦੀ ਲੋੜ ਹੈ। ਕਾਰੋਬਾਰ ‘ਚ ਵਾਧੇ ਦਾ ਯੋਗ ਹੈ। ਫਸਿਆ ਪੈਸਾ ਮਿਲਣ ਦੀ ਸੰਭਾਵਨਾ ਹੈ। ਪਤਨੀ ਦੀ ਸਿਹਤ ਵਾਲੇ ਪਾਸੇ ਤੋਂ ਲਾਪਰਵਾਹੀ ਨਾ ਵਰਤੀ ਜਾਵੇ। ਭਰਾਵਾਂ ਵਿਚ ਦੇਰ ਤੋਂ ਚਲ ਰਿਹਾ ਵਿਵਾਦ ਖਤਮ ਹੋ ਸਕਦਾ ਹੈ।
ਧਨੂੰ
ਇਸ ਹਫ਼ਤੇ ਕੋਈ ਜ਼ਮੀਨੀ ਸੌਦਾ ਹੋਣ ਦਾ ਯੋਗ ਬਣ ਰਿਹਾ ਹੈ। ਹਰ ਗੱਲ ਵਿਚ ਤੁਹਾਡਾ ਹੀ ਨਜ਼ਰੀਆ ਠੀਕ ਹੋਵੇ, ਇਹ ਜ਼ਰੂਰੀ ਨਹੀਂ, ਕਈ ਵਾਰ ਦੂਜੇ ਵੱਲੋਂ ਦਿੱਤੀ ਸਲਾਹ ਵੀ ਚੰਗੀ ਹੁੰਦੀ ਹੈ। ਨਵੇਂ ਲੋਕਾਂ ਦਾ ਸਾਥ ਮਿਲੇਗਾ। ਬਿਹਤਰੀਨ ਮੌਕੇ ਤੁਹਾਡਾ ਇੰਤਜ਼ਾਰ ਕਰ ਰਹੇ ਹਨ। ਅਹਿਮ ਫੈਸਲੇ ਲੈਣੇ ਪੈ ਸਕਦੇ ਹਨ। ਵਿਦੇਸ਼ ਯਾਤਰਾ ਦਾ ਯੋਗ ਬਣ ਰਿਹਾ ਹੈ।
ਮਕਰ
ਇਸ ਹਫ਼ਤੇ ਗੁੱਸੇ ਨਾਲ ਤੁਸੀਂ ਆਪਣੀ ਸਿਹਤ ਤੇ ਕੰਮ ਦਾ ਹੀ ਨੁਕਸਾਨ ਕਰੋਗੇ। ਆਪਣੇ ਆਪ ਨੂੰ ਬਦਲੋ, ਫਿਰ ਵੇਖੋ ਕਿਵੇਂ ਤੁਹਾਡੀਆਂ ਔਕੜਾਂ ਦੂਰ ਹੁੰਦੀਆਂ ਹਨ। ਤੁਸੀਂ ਆਪਣੀਆਂ ਗੱਲਾਂ ਨਾਲ ਦੂਜਿਆਂ ਨੂੰ ਪ੍ਰਭਾਵਿਤ ਕਰੋਗੇ। ਮਨੋਰੰਜਨ ਦੇ ਮੌਕੇ ਮਿਲਣਗੇ। ਵਿਦੇਸ਼ ਯਾਤਰਾ ਦਾ ਯੋਗ ਬਣ ਰਿਹਾ ਹੈ। ਸਮਾਂ ਵਿਅਰਥ ਗਵਾਉਣ ਦੀ ਆਦਤ ਛੱਡਣ ਦੀ ਲੋੜ ਹੈ।
ਕੁੰਭ
ਇਹ ਹਫ਼ਤਾ ਤੁਹਾਡੇ ਲਈ ਖੁਸ਼ੀਆਂ ਵਾਲਾ ਰਹੇਗਾ। ਤੁਸੀਂ ਦੂਜਿਆਂ ਬਾਰੇ ਸੋਚ-ਸੋਚ ਕੇ ਆਪਣੇ ਕੰਮਾਂ ਨੂੰ ਪਿੱਛੇ ਪਾ ਦਿੰਦੇ ਹੋ। ਦੂਜੇ ਤੁਹਾਡੀ ਸਲਾਹ ਲੈ ਕੇ ਕਿਤੇ ਦੇ ਕਿਤੇ ਪਹੁੰਚ ਜਾਂਦੇ ਹਨ ਅਤੇ ਤੁਸੀਂ ਉਥੇ ਦੇ ਉਥੇ ਹੀ ਰਹਿ ਜਾਂਦੇ ਹੋ, ਇਸ ਤੋਂ ਬਚੋ। ਪਿਤਾ ਜੀ ਨਾਲ ਥੋੜੀ ਅਣਬਣ ਹੋ ਸਕਦੀ ਹੈ। ਬੱਚਿਆਂ ਵੱਲੋਂ ਕੋਈ ਖੁਸ਼ੀ ਮਿਲ ਸਕਦੀ ਹੈ।
ਮੀਨ
ਇਸ ਹਫ਼ਤੇ ਤੁਸੀਂ ਪਰਿਵਾਰ ਦੀਆਂ ਸ਼ਿਕਾਇਤਾਂ ਦੂਰ ਕਰੋਗੇ। ਕਿਸੇ ਨਾਲ ਸਾਂਝੇਦਾਰੀ ਅੱਗੇ ਜਾ ਕੇ ਤੁਹਾਡੇ ਲਈ ਮੁਸੀਬਤ ਬਣ ਸਕਦੀ ਹੈ। ਕਿਸੇ ਨੂੰ ਸਲਾਹ ਦੇਣ ਤੋਂ ਬਚੋ। ਪਤਨੀ ਵਾਲੇ ਪਾਸੇ ਤੋਂ ਕੋਈ ਖੁਸ਼ੀ ਮਿਲ ਸਕਦੀ ਹੈ। ਕੁਝ ਨਵਾਂ ਕਰਨ ਦੀ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਦੀ ਲੋੜ ਹੈ। ਨੌਕਰੀ ਵਾਲਿਆਂ ਲਈ ਤਰੱਕੀ ਦਾ ਯੋਗ ਬਣ ਰਿਹਾ ਹੈ।

ਏ ਵੀ ਦੇਖੋ

ਸਪਤਾਹਿਕ ਭਵਿੱਖ

ਮੇਖ਼  (21 ਮਾਰਚ-20 ਅਪ੍ਰੈਲ) ਇਹ ਹਫਤਾ ਤੁਹਾਡੇ ਕਸ਼ਟਾਂ ਦਾ ਨਿਵਾਰਣ ਕਰੇਗਾ। ਤੁਹਾਡੇ ਸੁਪਨੇ ਪੂਰੇ ਹੋਣਗੇ। …

Leave a Reply

Your email address will not be published.