ਤਾਜ਼ਾ ਖ਼ਬਰਾਂ
Home / ਫ਼ਿਲਮੀ / ਪ੍ਰਭੂਦੇਵਾ ਨਾਲ ਕਰਨਾ ਹੈ ਰੋਮਾਂਸ ਘਬਰਾਈ ਹੋਈ ਹੈ ਤਮੰਨਾ

ਪ੍ਰਭੂਦੇਵਾ ਨਾਲ ਕਰਨਾ ਹੈ ਰੋਮਾਂਸ ਘਬਰਾਈ ਹੋਈ ਹੈ ਤਮੰਨਾ

tammanaਦੱਖਣ ਤੋਂ ਬਾਲੀਵੁੱਡ ‘ਚ ਆਈ ਅਦਾਕਾਰਾ ਤਮੰਨਾ ਭਾਟੀਆ ਦਾ ਕਹਿਣੈ ਕਿ ਉਹ ਮੰਨੇ-ਪ੍ਰਮੰਨੇ ਕੋਰੀਓਗ੍ਰਾਫਰ-ਅਦਾਕਾਰ ਪ੍ਰਭੂਦੇਵਾ ਨਾਲ ਆਉਣ ਵਾਲੀ ਇਕ ਬੇਨਾਮ ਥ੍ਰਿਲਰ ਫਿਲਮ ‘ਚ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹੈ ਪਰ ਉਹ ਉਨ੍ਹਾਂ ਨਾਲ ਡਾਂਸ ਕਰਨ ਨੂੰ ਲੈ ਕੇ ਘਬਰਾਈ ਹੋਈ ਵੀ ਹੈ।
ਤਮੰਨਾ ਨੇ ਦੱਸਿਆ, ”ਮੈਂ ਪ੍ਰਭੂਦੇਵਾ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ। ਮੇਰੀ ਜੋੜੀ ਉਨ੍ਹਾਂ ਨਾਲ ਹੋਵੇਗੀ। ਮੈਂ ਉਨ੍ਹਾਂ ਨਾਲ ਪਹਿਲੀ ਵਾਰ ਕੰਮ ਕਰ ਰਹੀ ਹਾਂ ਅਤੇ ਇਸ ਗੱਲ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ।”
ਜ਼ਿਕਰਯੋਗ ਹੈ ਕਿ ਪ੍ਰਭੂਦੇਵਾ ਡਾਂਸ ‘ਚ ਕਾਫੀ ਨਿਪੁੰਨ ਹਨ ਅਤੇ ਤਮੰਨਾ ਇਸ ਨੂੰ ਲੈ ਕੇ ਥੋੜ੍ਹੀ ਘਬਰਾਈ ਹੋਈ ਹੈ। ਉਸ ਨੇ ਕਿਹਾ, ”ਉਹ ਕਾਫੀ ਸਮੇਂ ਬਾਅਦ ਅਦਾਕਾਰੀ ਕਰ ਰਹੇ ਹਨ। ਅਜਿਹੇ ‘ਚ ਉਨ੍ਹਾਂ ਨਾਲ ਕੰਮ ਕਰਨਾ ਮਜ਼ੇਦਾਰ ਹੋਵੇਗਾ। ਉਨ੍ਹਾਂ ਨਾਲ ਡਾਂਸ ਕਰਨਾ ਮੇਰੇ ਲਈ ਇਕ ਚੁਣੌਤੀ ਹੋਵੇਗੀ।”
ਇਹ ਫਿਲਮ ਹਿੰਦੀ, ਤਾਮਿਲ ਅਤੇ ਤੇਲਗੂ ‘ਚ ਬਣਨ ਵਾਲੀ ਹੈ। ਇਸ ਦਾ ਨਿਰਦੇਸ਼ਨ ਏ. ਐੱਲ. ਵਿਜੇ ਕਰ ਰਹੇ ਹਨ ਅਤੇ ਹੁਣੇ ਜਿਹੇ ਲਾਂਚ ਹੋਇਆ ਪ੍ਰਭੂਦੇਵਾ ਦਾ ਬੈਨਰ ਪ੍ਰਭੂਦੇਵਾ ਸਟੂਡੀਓਜ਼ ਇਸ ਦਾ ਨਿਰਮਾਣ ਕਰੇਗਾ। ਤਮੰਨਾ ਦੀਆਂ ‘ਓਪਿਰੀ’ ਅਤੇ ‘ਬਾਹੂਬਲੀ-2’ ਸਮੇਤ ਹੋਰ ਫਿਲਮਾਂ ਵੀ ਰਿਲੀਜ਼ ਹੋਣ ਵਾਲੀਆਂ ਹਨ।

ਏ ਵੀ ਦੇਖੋ

ਮੇਰੇ ਕਰੀਅਰ ਨੇ ਹੁਣ ਰਫ਼ਤਾਰ ਫ਼ੜੀ ਹੈ: ਸ਼ਾਹਿਦ ਕਪੂਰ

ਬੌਲੀਵੁੱਡ ਵਿੱਚ ਹਰ ਸ਼ੁੱਕਰਵਾਰ ਅਦਾਕਾਰਾਂ ਦੀ ਕਿਸਮਤ ਬਦਲ ਜਾਂਦੀ ਹੈ, ਪਰ ਸ਼ਾਹਿਦ ਕਪੂਰ ਦੀ ਕਿਸਮਤ …

Leave a Reply

Your email address will not be published.