ਤਾਜ਼ਾ ਖ਼ਬਰਾਂ
Home / ਤੁਹਾਡੀ ਸਿਹਤ / ਦੁੱਧ, ਕਸਰਤ ਨਾਲ ਬੱਚਿਆਂ ‘ਚ ਵਧਦਾ ਹੈ ਵਾਇਟਾਮਿਨ-ਡੀ ਦਾ ਪੱਧਰ

ਦੁੱਧ, ਕਸਰਤ ਨਾਲ ਬੱਚਿਆਂ ‘ਚ ਵਧਦਾ ਹੈ ਵਾਇਟਾਮਿਨ-ਡੀ ਦਾ ਪੱਧਰ

thudi-sahat-300x150ਵਿਟਾਮਿਨ ਡੀ ਦੀ ਖੁਰਾਕ ਦੇ ਨਾਲ ਦੁੱਧ ਦੀ ਪੂਰਨ ਮਾਤਰਾ ਅਤੇ ਗਤੀਵਿਧੀਆਂ ਜਿਵੇਂ ਕਸਰਤ ਆਦਿ ਨਾਲ ਬੱਚਿਆਂ ‘ਚ ਵਿਟਾਮਿਨ ਡੀ ਦੀ ਮਾਤਰਾ ਵੱਧਦੀ ਹੈ। ਪੂਰਬੀ ਫਿਨਲੈਂਡ ਯੂਨੀਵਰਸਟੀ ‘ਚ ਕੀਤੇ ਗਏ ਅਧਿਐਨ ਤੋਂ ਇਹ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਖੋਜਕਰਤਾਵਾਂ ਮੁਤਾਬਿਕ ਹੱਡੀਆਂ ਦੀ ਮਜ਼ਬੂਤੀ ਲਈ ਵਿਟਾਮਿਨ ਡੀ ਦਾ ਉੱਚਾ ਪੱਧਰ ਹੋਣਾ ਬਹੁਤ ਜ਼ਰੂਰੀ ਹੈ। ਇਸ ਨਾਲ ਬਹੁਤ ਸਾਰੇ ਪੁਰਾਣੇ ਰੋਗਾਂ ਦਾ ਖਤਰਾ ਵੀ ਘੱਟ ਕਰਦਾ ਹੈ। ਇਹ ਅਧਿਐਨ ਬ੍ਰਿਟਿਸ਼ ਜਨਰਲ ਆਫ ਨਿਊਟਰੀਸ਼ਨ ‘ਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਇਸ ਅਧਿਐਨ ਦੌਰਾਨ ਜਿੰਨਾਂ ਬੱਚਿਆਂ ਦੇ ਖੂਨ ਦੇ ਨਮੂਨੇ ਗਰਮੀਆਂ ਦੇ ਦਿਨਾਂ ‘ਚ ਲਏ ਗਏ। ਉਨ੍ਹਾਂ ‘ਚ ਵਿਟਾਮਿਨ ਡੀ ਦਾ ਪੱਧਰ ਸਭ ਤੋਂ ਜ਼ਿਆਦਾ ਹੁੰਦਾ ਹੈ। ਜਦੋਂ ਕਿ ਸਰਦੀਆਂ ਦੌਰਾਨ ਇਸ ਦਾ ਪੱਧਰ ਘੱਟ ਰਿਹਾ ਹੈ। ਕਿਉਂਕਿ ਇਸ ਖੇਤਰ ‘ਚ ਧੁੱਪ ਨਹੀਂ ਨਿਕਲਦੀ ਹੈ। ਇਸ ਖੋਜ ‘ਚ 80 ਫੀਸਦੀ ਬੱਚਿਆਂ ‘ਚ ਵਿਟਾਮਿਨ ਡੀ ਦਾ ਪੱਧਰ ਘੱਟ ਮਿਲਿਆ। ਵਿਟਾਮਿਨ ਡੀ ਦੇ ਪੱਧਰ ਨੂੰ ਵਧਾਉਣ ਲਈ ਵਿਗਿਆਨੀਆਂ ਨੇ ਰੋਜ਼ਾਨਾ ਢਾਈ- ਤਿੰਨ ਗਲਾਸ ਦੁੱਧ ਪੀਣ ਦੀ ਸਿਫ਼ਾਰਿਸ਼ ਕੀਤੀ ਹੈ।

ਏ ਵੀ ਦੇਖੋ

ਗਠੀਆ ਦੇ ਲੱਛਣ, ਸਮੱਸਿਆਵਾਂ ਤੇ ਹੱਲ

ਜੋੜਾਂ ਦੀ ਇੱਕ ਗੰਭੀਰ ਬਿਮਾਰੀ ਹੈ। ਇਸ ਰੋਗ ਵਿੱਚ ਝਿੱਲੀਦਾਰ ਜੋੜਾਂ ਦੀ ਪੱਸ ਰਹਿਤ ਸੋਜ …

Leave a Reply

Your email address will not be published.