ਤਾਜ਼ਾ ਖ਼ਬਰਾਂ
Home / ਪੰਜਾਬ / ਕੇਜਰੀਵਾਲ ‘ਤੇ ਲੁਧਿਆਣਾ ਵਿਚ ਹਮਲਾ ਵਾਲ-ਵਾਲ ਬਚੇ ਕੇਜਰੀਵਾਲ

ਕੇਜਰੀਵਾਲ ‘ਤੇ ਲੁਧਿਆਣਾ ਵਿਚ ਹਮਲਾ ਵਾਲ-ਵਾਲ ਬਚੇ ਕੇਜਰੀਵਾਲ

1ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗੱਡੀ ‘ਤੇ ਹਮਲਾ ਕੀਤਾ ਗਿਆ ਹੈ। ਕੇਜਰੀਵਾਲ ਦੀ ਗੱਡੀ ‘ਤੇ ਕੁੱਝ ਵਿਅਕਤੀਆਂ ਨੇ ਪੱਥਰਬਾਜ਼ੀ ਕੀਤੀ ਹੈ। ਇਹ ਹਮਲਾ ਹਸਨਪੁਰ ਪਿੰਡ ਦੇ ਨੇੜੇ ਹੋਇਆ ਹੈ। ਇਸ ਪੱਥਰਬਾਜ਼ੀ ਦੌਰਾਨ ਕੇਜਰੀਵਾਲ ਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ। ਹਾਲਾਂਕਿ ਹਮਲੇ ਵਿਚ ਕੇਜਰੀਵਾਲ ਵਾਲ-ਵਾਲ ਬਚ ਗਏ। ਜਿਸ ਵੇਲੇ ਇਹ ਹਮਲਾ ਕੀਤਾ ਗਿਆ ਉਹ ਲੁਧਿਆਣਾ ਤੋਂ ਹਸਨਪੁਰ ਪਿੰਡ ਵੱਲ ਜਾ ਰਹੇ ਸਨ।
ਅਰਵਿੰਦ ਕੇਜਰੀਵਾਲ ਲੁਧਿਆਣਾ ਦੇ ਬਿਸਲੀ ਰਿਜ਼ੌਰਟ ਵਿੱਚ ਉਦਯੋਗਪਤੀਆਂ ਨੂੰ ਸੰਬੋਧਨ ਕਰਕੇ ਨਿਕਲੇ ਸਨ। ਉਹ ਜਦ ਮੁੱਲਾਂਪੁਰ ਨੇੜੇ ਹਸਨਪੁਰ ਪਿੰਡ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਗੱਡੀ ‘ਤੇ ਪੱਥਰ ਮਾਰੇ ਗਏ ਜਿਸ ਨਾਲ ਗੱਡੀ ਦਾ ਅਗਲਾ ਸ਼ੀਸ਼ਾ ਟੁੱਟ ਗਿਆ। ਸੂਤਰਾਂ ਮੁਤਾਬਕ ਇਸ ਹਮਲੇ ਸਮੇਂ ਉਨ੍ਹਾਂ ਨਾਲ ਕੋਈ ਸੁਰੱਖਿਆ ਕਰਮੀ ਨਹੀਂ ਸੀ। ਹਮਲੇ ਦਾ ਸ਼ਿਕਾਰ ਹੋਈ ਗੱਡੀ ਵਿਚ ਕੇਜਰੀਵਾਲ ਦੇ ਨਾਲ ਸੰਸਦ ਮੈਂਬਰ ਭਗਵੰਤ ਮਾਨ ਵੀ ਸਨ।  ਇਸ ਤੋਂ ਬਾਅਦ ਕੇਜਰੀਵਾਲ ਦਾ ਪਟਿਆਲਾ ਦੌਰਾ ਰੱਦ ਕਰ ਦਿੱਤਾ ਗਿਆ।

ਏ ਵੀ ਦੇਖੋ

ਸਰਕਾਰੀ ਕੰਮਕਾਜ ਵਿੱਚ ਪਤੀ ਦੀ ਦਖ਼ਲਅੰਦਾਜ਼ੀ ਬਾਰੇ ਪ੍ਰਕਾਸ਼ਿਤ ਰਿਪੋਰਟਾਂ ਸਬੰਧੀ ਅਰੁਣਾ ਚੌਧਰੀ ਨਾਲ ਗੱਲ ਕਰਾਂਗਾ : ਮੁੱਖ ਮੰਤਰੀ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਰਾਜ ਮੰਤਰੀ ਅਰੁਣਾ …

Leave a Reply

Your email address will not be published.