ਤਾਜ਼ਾ ਖ਼ਬਰਾਂ
Home / ਪੰਜਾਬ / ਹਰਿਆਣਾ ਪੰਚਾਇਤ ਚੋਣਾਂ ਵਿਚ ਚੁਣੇ ਸਰਪੰਚਾਂ ਦੀ ਔਸਤ ਉਮਰ 34 ਸਾਲ

ਹਰਿਆਣਾ ਪੰਚਾਇਤ ਚੋਣਾਂ ਵਿਚ ਚੁਣੇ ਸਰਪੰਚਾਂ ਦੀ ਔਸਤ ਉਮਰ 34 ਸਾਲ

8ਚੰਡੀਗੜ : ਹਰਿਆਣਾ ਵਿਚ ਤੀਜੇ ਪੜਾਅ ਦੇ ਚੋਣ ਨਤੀਜੇ ਵੀ ਨੌਜੁਆਨਾਂ ਦੇ ਪੱਖ ਵਿਚ ਆਏ ਹਨ। ਪਹਿਲੇ ਦੋ ਪੜਾਵਾਂ ਦੀ ਤਰਾਂ ਤੀਜੇ ਪੜਾਅ ਵਿਚ ਵੀ ਸੱਭ ਤੋਂ ਨੌਜੁਆਨ ਚੁਣ ਕੇ ਆਏ ਹਨ। ਰਾਜ ਚੋਣ ਕਮਿਸ਼ਨ ਦੇ ਈ-ਡੈਸ਼ ਬੋਰਡ ਅਨੁਸਾਰ ਇਸ ਪੜਾਅ ਵਿਚ ਚੁਣੇ ਗਏ ਸਰਪੰਚਾਂ ਦੀ ਔਸਤ ਉਮਰ ਵੀ 34 ਸਾਲ ਆਂਕੀ ਗਈ ਹੈ।
ਪੰਚਾਇਤੀ ਚੋਣ ਦੇ ਤੀਜੇ ਪੜਾਅ ਵਿਚ ਮੇਵਾਤ ਤੇ ਪਲਵਲ ਜਿਲਿਆਂ ਵਿਚ ਸੱਭ ਤੋਂ ਘੱਟ ਔਸਤਨ 33 ਸਾਲ ਉਮਰ ਅਤੇ ਜਿਲਾ ਰਿਵਾੜੀ ਵਿਚ ਸੱਭ ਤੋਂ ਵੱਧ ਔਸਤਨ 40 ਸਾਲ ਦਾ ਸਰਪੰਚ ਚੁਣਿਆ ਗਿਆ ਹੈ। ਇਸ ਤੋਂ ਇਲਾਵਾ, ਜਿਲਾ ਅੰਬਾਲਾ ਦੇ ਚੁਣੇ ਗਏ ਸਰਪੰਚਾਂ ਦੀ ਔਸਤਨ ਉਮਰ 39 ਸਾਲ, ਭਿਵਾਨੀ ਵਿਚ 38 ਸਾਲ, ਫਤਿਹਾਬਾਦ ਵਿਚ 36 ਸਾਲ, ਹਿਸਾਰ ਵਿਚ 37 ਸਾਲ, ਜੀਂਦ ਵਿਚ 38 ਸਾਲ, ਕੈਥਲ ਵਿਚ 35 ਸਾਲ, ਕਰਨਾਲ ਵਿਚ 36 ਸਾਲ, ਕੁਰੂਕਸ਼ੇਤਰ ਵਿਚ 37 ਸਾਲ, ਮਹੇਂਦਰਗੜ• ਵਿਚ 34 ਸਾਲ, ਪਾਣੀਪਤ ਵਿਚ 35 ਸਾਲ, ਰੋਹਤਕ ਵਿਚ 39 ਸਾਲ, ਸਿਰਸਾ ਵਿਚ 35 ਸਾਲ, ਸੋਨੀਪਤ ਵਿਚ 38 ਸਾਲ ਅਤੇ ਯਮੁਨਾਨਗਰ ਵਿਚ ਵੀ ਔਸਤਨ 38 ਸਾਲ ਹੈ।
ਰਾਜ ਵਿਚ ਪੰਚਾਇਤੀ ਚੋਣਾਂ ਦੇ ਤੀਜੇ ਪੜਾਅ ਵਿਚ ਗ੍ਰੈਜੂਏਟ ਜਾਂ ਉਸ ਤੋਂ ਵੱਧ ਦੀ ਵਿਦਿਅਕ ਯੋਗਤਾ ਵਾਲੇ ਕੁਲ 181 ਸਰਪੰਚ, ਜਿਨ•ਾਂ ਵਿਚ ਅੰਬਾਲਾ ਵਿਚ 11, ਭਿਵਾਨੀ ਵਿਚ 16, ਫਤਿਹਾਬਾਦ ਵਿਚ 10, ਹਿਸਾਰ ਵਿਚ 9, ਜੀਂਦ ਵਿਚ 8, ਕੈਥਲ ਵਿਚ 11, ਕਰਨਾਲ ਵਿਚ 22, ਕੁਰੂਕਸ਼ੇਤਰ ਵਿਚ 12, ਮਹੇਂਦਰਗੜ• ਵਿਚ 5, ਮੇਵਾਤ ਵਿਚ 14, ਪਲਵਲ ਵਿਚ 7, ਪਾਣੀਪਤ ਵਿਚ 7, ਰਿਵਾੜੀ ਵਿਚ 4, ਰੋਹਤਕ ਵਿਚ 4, ਸਿਰਸਾ ਵਿਚ 16, ਸੋਨੀਪਤ ਵਿਚ 10 ਅਤੇ ਯਮੁਨਾਨਗਰ ਵਿਚ 15 ਸਰਪੰਚ ਹਨ। ਇਸ ਤਰਾਂ, 12ਵੀਂ ਪਾਸ 205 ਸਰਪੰਚ, 10ਵੀਂ ਪਾਸ 981 ਸਰਪੰਚ ਅਤੇ 8ਵੀਂ ਪਾਸ 277 ਅਤੇ ਸਿਰਫ ਇਕ ਸਰਪੰਚ ਪੰਜਵੀਂ ਪਾਸ ਚੁਣਿਆ ਗਿਆ ਹੈ।
ਤੀਜੇ ਪੜਾਅ ਦੇ ਪੰਚਾਇਤੀ ਚੋਣਾਂ ਵਿਚ 684 ਮਹਿਲਾਵਾਂ ਸਰਪੰਚ ਅਹੁੱਦੇ ਲਈ ਚੁਣੀ ਗਈ ਹੈ, ਜਿੰਨ•ਾਂ ਵਿਚ ਅੰਬਾਲਾ ਵਿਚ 69 ਸਰਪੰਚ, ਭਿਵਾਨੀ ਵਿਚ 58, ਫਤਿਹਾਬਾਦ ਵਿਚ 37, ਹਿਸਾਰ ਵਿਚ 26, ਜੀਂਦ ਵਿਚ 32, ਕੈਥਲ ਵਿਚ 31, ਕਰਨਾਲ ਵਿਚ 68, ਕੁਰੂਕਸ਼ੇਤਰ ਵਿਚ 46, ਮਹੇਂਦਰਗੜ• ਵਿਚ 32, ਮੇਵਾਤ ਵਿਚ 53, ਪਲਵਲ ਵਿਚ 19, ਪਾਣੀਪਤ ਵਿਚ 18, ਰਿਵਾੜੀ ਵਿਚ 25, ਰੋਹਤਕ ਵਿਚ 9, ਸਿਰਸਾ ਵਿਚ 44, ਸੋਨੀਪਤ ਵਿਚ 52 ਅਤੇ ਯਮੁਨਾਨਗਰ ਵਿਚ 65 ਮਹਿਲਾ ਸਰਪੰਚ ਹਨ।
ਇਸ ਤੋਂ ਇਲਾਵਾ ਕੁਲ 959 ਪੁਰਖ ਸਰਪੰਚ ਅਹੁੱਦੇ ਲਈ ਚੁਣੇ ਗਏ, ਜਿੰਨ•ਾਂ ਵਿਚ ਅੰਬਾਲਾ ਵਿਚ 85, ਭਿਵਾਨੀ ਵਿਚ 96, ਫਤਿਹਾਬਾਦ ਵਿਚ 51, ਹਿਸਾਰ ਵਿਚ 42, ਜੀਂਦ ਵਿਚ 54, ਕੈਥਲ ਵਿਚ 44, ਕਰਨਾਲ ਵਿਚ 71, ਕੁਰੂਕਸ਼ੇਤਰ ਵਿਚ 62, ਮਹੇਂਦਰਗੜ• ਵਿਚ 40, ਮੇਵਾਤ ਵਿਚ 82, ਪਲਵਲ ਵਿਚ 30, ਪਾਣੀਪਤ ਵਿਚ 26, ਰਿਵਾੜੀ ਵਿਚ 40, ਰੋਹਤਕ ਵਿਚ 15, ਸਿਰਸਾ ਵਿਚ 65, ਸੋਨੀਪਤ ਵਿਚ 75 ਅਤੇ ਯਮੁਨਾਨਗਰ ਵਿਚ 81 ਪੁਰਖ ਸਰਪੰਚ ਹਨ।

ਏ ਵੀ ਦੇਖੋ

ਪੁਲਸ ਕਮਿਸ਼ਨਰ ਨੇ ਕੀਤੀ ਕੈਮਿਸਟਾਂ ਨਾਲ ਮੀਟਿੰਗ

ਜਲੰਧਰ,  – ਕਮਿਸ਼ਨਰੇਟ ਪੁਲਸ ਨੇ ਸ਼ਹਿਰ ਦੇ ਕੈਮਿਸਟਾਂ ਨਾਲ ਬੈਠਕ ਕਰ ਕੇ ਸਪੱਸ਼ਟ ਕੀਤਾ ਕਿ …

Leave a Reply

Your email address will not be published.