ਤਾਜ਼ਾ ਖ਼ਬਰਾਂ
Home / ਖੇਡ / ਭਾਰਤ ਕੋਲ ਬਾਅਦ ‘ਚ ਬੱਲੇਬਾਜ਼ੀ ਕਰਨ ਦੇ ਇਲਾਵਾ ਕੋਈ ਬਦਲ ਨਹੀਂ: ਮਾਂਜਰੇਕਰ

ਭਾਰਤ ਕੋਲ ਬਾਅਦ ‘ਚ ਬੱਲੇਬਾਜ਼ੀ ਕਰਨ ਦੇ ਇਲਾਵਾ ਕੋਈ ਬਦਲ ਨਹੀਂ: ਮਾਂਜਰੇਕਰ

2ਨਵੀਂ ਦਿੱਲੀ:ਬ੍ਰਿਸਬੇਨ ਵਿੱਚ ਇਕ ਹੋਰ ਸਾਫ਼ਟ ਪਿੱਚ। ਭਾਰਤ ਲਈ ਇਕ ਹੋਰ ਸਬਕ। ਭਾਰਤੀ ਗੇਂਦਬਾਜ਼ਾਂ ਵਿੱਚ ਧਾਰ ਨਹੀਂ ਹੈ, ਇਸ ਲਈ 50 ਓਵਰਾਂ ਵਿੱਚ 309 ਜਾਂ 308 ਦੌੜਾਂ ਦਾ ਸੋਕਰ ਨਾਕਾਫ਼ੀ ਸਾਬਤ ਹੋ ਰਿਹਾ ਹੈ। ਜ਼ਿਆਦਾ ਚਿੰਤਾ ਦੀ ਗੱਲ ਇਹ ਹੈ ਕਿ ਆਸਟ੍ਰੇਲੀਆ ਨੇ ਦੋਵੇਂ ਮੈਚਾਂ ਵਿੱਚ 300 ਪਲੱਸ ਦਾ ਸਕੋਰ ਸਿਰਫ਼ 5 ਤੇ 3 ਵਿਕਟਾਂ ਗੁਆ ਕੇ ਹਾਸਿਲ ਕਰ ਲਿਆ। ਅਜਿਹੇ ਵਿੱਚ ਸਵਾਲ ਇਹ ਉਠਦਾ ਹੈ ਕਿ ਮੈਚ ਜਿੱਤਣ ਲਈ ਭਾਰਤ ਨੂੰ ਆਖਿਰ ਕੀ ਕਰਨਾ ਚਾਹੀਦਾ ਹੈ।ਅਜਿਹੇ ਵਿੱਚ 3 ਚੀਜ਼ਾਂ ਕੀਤੀਆਂ ਜਾ ਸਕਦੀਆਂ ਹਨ।
ਕਮਜ਼ੋਰ ਗੇਂਦਬਾਜ਼ੀ ਦੀ ਭਰਪਾਈ ਕਰਨ ਲਈ ਉਸ ਨੂੰ ਅਜਿਹਾ ਸਕੋਰ ਖੜ੍ਹਾ ਕਰਨਾ ਚਾਹੀਦਾ ਹੈ, ਜਿਹੜਾ ਵਿਰੋਧੀ ਟੀਮ ਦੀ ਪਹੁੰਚ ਤੋਂ ਦੂਰ ਹੋਵੇ। ਦੂਜਾ ਕਮਜ਼ੋਰ ਗੇਂਦਬਾਜ਼ੀ ਵਾਲੀ ਟੀਮ ਕੋਲ ਸਾਹਸੀ ਤੇ ਵੱਖ ਸੋਚ ਰੱਖਣ ਵਾਲਾ ਕਪਤਾਨ ਹੋਣਾ ਚਾਹੀਦਾ ਹੈ। ਹਾਲਾਂਕਿ ਧੋਨੀ ਸੁਭਾਅ ਤੋਂ ਅਜਿਹਾ ਕਪਤਾਨ ਹੈ, ਜਿਹੜਾ ਇੰਤਜ਼ਾਰ ਕਰਨਾ ਪਸੰਦ ਕਰਦਾ ਹੈ।

ਏ ਵੀ ਦੇਖੋ

ਪੁਜਾਰਾ ਦੇ ਸੈਂਕੜੇ ਦੀ ਬਦੌਲਤ ਭਾਰਤ ਮਜਬੂਤ ਸਥਿਤੀ ‘ਚ

ਰਾਂਚੀ : ਰਾਂਚੀ ਟੈਸਟ ਵਿਚ ਅੱਜ ਚੇਤੇਸ਼ਵਰ ਪੁਜਾਰਾ ਨੇ ਸ਼ਾਨਦਾਰ ਸੈਂਕੜਾ ਜੜ ਕੇ ਭਾਰਤ ਨੂੰ …

Leave a Reply

Your email address will not be published.