ਤਾਜ਼ਾ ਖ਼ਬਰਾਂ
Home / ਤੁਹਾਡੀ ਸਿਹਤ / ਬਿਮਾਰੀਆਂ ਤੋਂ ਬਚਾਉਂਦੀ ਹੈ ਨਿੰਮ ਦੀ ਚਾਹ

ਬਿਮਾਰੀਆਂ ਤੋਂ ਬਚਾਉਂਦੀ ਹੈ ਨਿੰਮ ਦੀ ਚਾਹ

thudi sahatਨਿੰਮ ਦੀ ਚਾਹ ਜਾਂ ਫ਼ਿਰ ਨਿੰਮ ਦਾ ਕਾੜਾ ਜੇਕਰ ਪੀਤਾ ਜਾਵੇ ਤਾਂ ਤੁਹਾਡੀ ਸਿਹਤ ਨਿਖਰ ਸਕਦੀ ਹੈ। ਨਿੰਮ ਸਰੀਰ ‘ਚੋਂ ਬੈਕਟੀਰੀਆ ਅਤੇ ਵਾਇਰਸ ਨਾਲ ਲੜਨ ‘ਚ ਅਸਰਦਾਰ ਹੈ। ਜੇਕਰ ਸਾਹ ‘ਚੋਂ ਬਦਬੂ ਆਉਣ ਦੀ ਸਮੱਸਿਆ ਵੀ ਹੈ ਤਾਂ ਉਹ ਵੀ ਇਸ ਦੀ ਚਾਹ ਨਾਲ ਦੂਰ ਕੀਤੀ ਜਾ ਸਕਦੀ ਹੈ। ਨਿੰਮ ਦੰਦਾਂ ਦੀ ਸੜਨ ਤੋਂ ਬਚਾਉਂਦੀ ਹੈ। ਜੇਕਰ ਤੁਹਾਨੂੰ ਕਬਜ਼ ਹੈ ਤਾਂ ਤੁਸੀਂ ਨਿੰਮ ਨਾਲ ਬਣੀ ਹੋਈ ਚਾਹ ਪੀ ਸਕਦੇ ਹੋ। ਇਹ ਖੂਨ ਸਾਫ਼ ਕਰ ਕੇ ਸਾਨੂੰ ਨਿਰੋਗੀ ਬਣਾਉਂਦੀ ਹੈ। ਨਿੰਮ ਦੀ ਚਾਹ ਵੱਡੀਆਂ-ਵੱਡੀਆਂ ਬਿਮਾਰੀਆਂ ਜਿਵੇਂ ਨਿਮੋਨੀਆ, ਮਲੇਰੀਆ, ਸ਼ੂਗਰ, ਅਤੇ ਦਿਲ ਦੇ ਰੋਗ ਤੋਂ ਬਚਾਉਂਦੀ ਹੈ। ਆਓ ਜਾਣਦੇ ਹਾਂ ਨਿੰਮ ਦੀ ਚਾਹ ਕਿਸ ਤਰ੍ਹਾਂ ਬਣਾਈ ਜਾਂਦੀ ਹੈ ਅਤੇ ਇਸ ਪੀਂਦੇ ਸਮੇਂ ਕੀ-ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ।
ਨਿੰਮ ਦੀ ਚਾਹ ਬਣਾਉਣ ਦੀ ਵਿਧੀ:-
1. ਲੋੜ ਮੁਤਾਬਕ ਪਾਣੀ ਉਬਾਲ ਲਓ।
2. ਇਕ ਕੱਪ ‘ਚ ਮੁੱਠੀ ਭਰ ਕੇ ਨਿੰਮ ਦੇ ਪੱਤੇ ਪਾਓ ਅਤੇ ਉੱਪਰ ਤੋਂ ਉਬਲਿਆ ਹੋਇਆ ਪਾਣੀ ਪਾਓ।
3. ਨਿੰਮ ਦੀਆਂ ਪੱਤੀਆਂ ਨੂੰ ਪਾਣੀ ‘ਚ 5-7 ਮਿੰਟ ਤੱਕ ਭਿਓ ਕੇ ਰੱਖੋ ਬਾਅਦ ‘ਚ ਪੱਤੀਆਂ ਨੂੰ ਛਾਨ ਲਓ।
4. ਫ਼ਿਰ ਕੱਪ ਦੇ ਪਾਣੀ ‘ਚ ਸ਼ਹਿਦ ਜਾਂ ਨਿੰਬੂ ਮਿਕਸ ਕਰੋ।
ਨਿੰਮ ਦੀ ਚਾਹ ਪੀਣ ਦੇ ਨੁਕਸਾਨ:-
1. ਉਂਝ ਤਾਂ ਨਿੰਮ ਦੀਆਂ ਪੱਤੀਆਂ ਦੀ ਚਾਹ ਸਿਹਤ ਲਈ ਚੰਗੀ ਹੁੰਦੀ ਹੈ ਪਰ ਇਸ ਦੇ ਕੁਝ ਸਾਈਡਇਫ਼ੈਕਟ ਵੀ ਹੋ ਸਕਦੇ ਹਨ। ਜੇਕਰ ਤੁਸੀਂ ਗਰਭਵਤੀ ਹੋ ਜਾਂ ਫ਼ਿਰ ਗਰਭਵਤੀ ਹੋਣ ਦੀ ਤਿਆਰੀ ਕਰ ਰਹੀ ਹੋ ਤਾਂ ਇਸ ਚਾਹ ਨੂੰ ਪੀਣ ਤੋਂ ਬਚੋ। ਇਹ ਚਾਹ ਤੁਹਾਡਾ ਗਰਭਪਾਤ ਵੀ ਕਰਵਾ ਸਕਦੀ ਹੈ।
2. ਨਿੰਮ ਦੀ ਚਾਹ ਸਿਰਫ਼ ਦੋ ਕੱਪ ਪੀਣੀ ਚਾਹੀਦੀ ਹੈ ਕਿਉਂਕਿ ਇਹ ਬਹੁਤ ਤੇਜ਼ ਹੁੰਦੀ ਹੈ ਇਸ ਲਈ ਇਸ ਨੂੰ ਜ਼ਿਆਦਾ ਪੀਣ ਤੋਂ ਤੁਹਾਨੂੰ ਉਲਟੀ ਵਰਗਾ ਮਹਿਸੂਸ ਹੋ ਸਕਦਾ ਹੈ।

ਏ ਵੀ ਦੇਖੋ

ਗਠੀਆ ਦੇ ਲੱਛਣ, ਸਮੱਸਿਆਵਾਂ ਤੇ ਹੱਲ

ਜੋੜਾਂ ਦੀ ਇੱਕ ਗੰਭੀਰ ਬਿਮਾਰੀ ਹੈ। ਇਸ ਰੋਗ ਵਿੱਚ ਝਿੱਲੀਦਾਰ ਜੋੜਾਂ ਦੀ ਪੱਸ ਰਹਿਤ ਸੋਜ …

Leave a Reply

Your email address will not be published.