ਤਾਜ਼ਾ ਖ਼ਬਰਾਂ
Home / ਪੰਜਾਬ / ਕੇਜਰੀਵਾਲ ‘ਤੇ ਸਿਆਹੀ ਸੁੱਟਣਾ ਵਿਰੋਧੀ ਧਿਰਾਂ ਦੀ ਸਾਜ਼ਿਸ਼ : ਛੋਟੇਪੁਰ

ਕੇਜਰੀਵਾਲ ‘ਤੇ ਸਿਆਹੀ ਸੁੱਟਣਾ ਵਿਰੋਧੀ ਧਿਰਾਂ ਦੀ ਸਾਜ਼ਿਸ਼ : ਛੋਟੇਪੁਰ

1308436_Wallpaper1ਜਲੰਧਰ : ਦਿੱਲੀ ਵਿਚ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਇਕ ਔਰਤ ਵਲੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਸੁੱਟੀ ਗਈ ਸਿਆਹੀ ਦੀ ‘ਆਪ’ ਆਗੂ ਸੁੱਚਾ ਸਿੰਘ ਛੋਟੇਪੁਰ ਨੇ ਨਿੰਦਾ ਕੀਤੀ ਗਈ ਹੈ। ਛੋਟੇਪੁਰ ਨੇ ਇਸ ਨੂੰ ਸਿਆਸੀ ਚਾਲ ਦੱਸਿਆ ਹੈ। ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਜੇ ਕਿਸੇ ‘ਚ ਰੋਸ ਹੈ ਤਾਂ ਰੋਸ ਪ੍ਰਗਟ ਕਰਨ ਦੇ ਹੋਰ ਵੀ ਤਰੀਕੇ ਹਨ, ਅਜਿਹੀ ਹਰਕਤ ਸਰਾਸਰ ਗਲਤ ਹੈ।
ਛੋਟੇਪੁਰ ਨੇ ਕਿਹਾ ਕਿ ਕੇਜਰੀਵਾਲ ਦੀ ਲੋਕਪ੍ਰਿਅਤਾ ਨੂੰ ਘਟਾਉਣ ਲਈ ਵਿਰੋਧੀ ਧਿਰਾਂ ਵਲੋਂ ਅਜਿਹੇ ਕੰਮ ਕੀਤੇ ਜਾ ਰਹੇ ਹਨ ਪਰ ਇਸ ਨਾਲ ਉਨ੍ਹਾਂ ਦੀ ਲੋਕਪ੍ਰਿਅਤਾ ਹੋਰ ਵਧੇਗੀ।
ਛੋਟੇਪੁਰ ਨੇ ਕਿਹਾ ਕਿ ਜਿਸ ਭਾਵਨਾ ਅਰੋੜਾ ਨੇ ਕੇਜਰੀਵਾਲ ‘ਤੇ ਸਿਆਹੀ ਸੁੱਟੀ ਹੈ ਉਹ ਪੰਜਾਬ ‘ਆਪ’ ਵਿੰਗ ਦੀ ਮੈਂਬਰ ਨਹੀਂ ਹੈ ਕਿਉਂਕਿ ਪੰਜਾਬ ‘ਆਪ’ ਦਾ ਬੱਚਾ-ਬੱਚਾ ਕੇਜਰੀਵਾਲ ਲਈ ਜਾਨ ਦੇਣ ਲਈ ਤਿਆਰ ਹੈ, ਫਿਰ ਕਿਵੇਂ ਕੋਈ ‘ਆਪ’ ਮੈਂਬਰ ਅਜਿਹੀ ਹਰਕਤ ਕਰ ਸਕਦਾ ਹੈ।

ਏ ਵੀ ਦੇਖੋ

ਬਰਨਾਲਾ, ਬਾਦਲ, ਓਮ ਪੁਰੀ ਤੇ ਹੋਰ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ

ਚੰਡੀਗੜ੍ਹ – ਪਿਛਲੀ ਵਿਧਾਨ ਸਭਾ ਦੇ ਸਮਾਗਮ ਤੋਂ ਲੈ ਕੇ ਅੱਜ ਤੱਕ ਵਿਛੜੀਆਂ ਸਖਸ਼ੀਅਤਾਂ ਨੂੰ …

Leave a Reply

Your email address will not be published.