ਤਾਜ਼ਾ ਖ਼ਬਰਾਂ
Home / ਪੰਜਾਬ / ਕਾਂਗਰਸ ਨੂੰ ਲੱਗਾ ਤੀਜਾ ਝਟਕਾ, ਅਮਨ ਅਰੋੜਾ ‘ਆਪ’ ‘ਚ ਸ਼ਾਮਲ

ਕਾਂਗਰਸ ਨੂੰ ਲੱਗਾ ਤੀਜਾ ਝਟਕਾ, ਅਮਨ ਅਰੋੜਾ ‘ਆਪ’ ‘ਚ ਸ਼ਾਮਲ

3ਸੁਨਾਮ\ਊਧਮ ਸਿੰਘ ਵਾਲਾ  : ਆਲ ਇੰਡੀਆ ਕਾਂਗਰਸ ਪਾਰਟੀ ਨੂੰ ਉਸ ਸਮੇਂ ਤੀਜਾ ਵੱਡਾ ਝਟਕਾ ਲੱਗਾ ਜਦੋਂ ਸੁਨਾਮ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਅਮਨ ਅਰੋੜਾ ਨੇ ਸ਼ਨੀਵਾਰ ਨੂੰ ਕਾਂਗਰਸ ਪਾਰਟੀ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਆਯੋਜਿਤ ਇਕ ਧਾਰਮਿਕ ਪ੍ਰੋਗਰਾਮ ਤੋਂ ਬਾਅਦ ‘ਆਪ’ ਦੇ ਬੁਲਾਰੇ ਸੰਜੇ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਅਮਨ ਅਰੋੜਾ ‘ਆਪ’ ਵਿਚ ਬਿਨਾਂ ਸ਼ਰਤ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜਿੰਨੀਆਂ ਵੀ ਸਿਆਸੀ ਪਾਰਟੀਆਂ ਹਨ, ਉਹ ‘ਡਿਸਕ੍ਰੈਡਿਟ’ ਪਾਰਟੀਆਂ ਹਨ।
ਅਕਾਲੀ ਦਲ ਦੇ ਜ਼ੁਲਮ ਅਤੇ ਨਾਇਨਸਾਫੀ ਨੂੰ ਪੰਜਾਬ ਨੇ ਬਰਦਾਸ਼ਤ ਕੀਤਾ ਹੈ, ਜਿਸ ਕਾਰਨ ਬਾਦਲ ਸਰਕਾਰ ਵਿਰੁੱਧ ਲੋਕਾਂ ਵਿਚ ਗੁੱਸਾ ਅਤੇ ਨਾਰਾਜ਼ਗੀ ਹੈ ਅਤੇ ਦੂਜੇ ਪਾਸੇ ਕਾਂਗਰਸ ਦਾ ਇਕ ਕਾਲਾ ਇਤਿਹਾਸ ਹੈ। ਕਾਂਗਰਸ ਨੇ ਹਮੇਸ਼ਾ ਪੰਜਾਬ ਵਿਚ ਨਫਰਤ ਦੇ ਬੀਜ ਬੀਜਣ ਦਾ ਕੰਮ ਕੀਤਾ ਹੈ। ਭਾਜਪਾ ਵੀ ਰਾਸ਼ਟਰੀ ਪੱਧਰ ‘ਤੇ ਹੀ ਆਪਣੀ ਪਹੁੰਚ ਗਵਾ ਚੁਕੀ ਹੈ। ਇਸ ਪਾਰਟੀ ਦਾ ਨਾਮ ਹੁਣ ਭਾਰਤੀ ਜੁਮਲਾ ਪਾਰਟੀ ਹੋ ਕੇ ਰਹਿ ਗਿਆ ਹੈ। ਇਸ ਲਈ ਅੱਜ ਦੇ ਸਮੇਂ ਵਿਚ ‘ਆਪ’ ਇਕ ਇਮਾਨਦਾਰ ਵਿਕਲਪ ਹੈ।

ਏ ਵੀ ਦੇਖੋ

ਪੁਲਸ ਕਮਿਸ਼ਨਰ ਨੇ ਕੀਤੀ ਕੈਮਿਸਟਾਂ ਨਾਲ ਮੀਟਿੰਗ

ਜਲੰਧਰ,  – ਕਮਿਸ਼ਨਰੇਟ ਪੁਲਸ ਨੇ ਸ਼ਹਿਰ ਦੇ ਕੈਮਿਸਟਾਂ ਨਾਲ ਬੈਠਕ ਕਰ ਕੇ ਸਪੱਸ਼ਟ ਕੀਤਾ ਕਿ …

Leave a Reply

Your email address will not be published.