ਤਾਜ਼ਾ ਖ਼ਬਰਾਂ
Home / ਪੰਜਾਬ / ਸਿੱਖ ਧਰਮ ਦੇ ਅਮੀਰ ਵਿਰਸੇ, ਇਤਿਹਾਸ ਤੇ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਦਾ ਕੰਮ ਬਹੁਤ ਹੱਦ ਤੱਕ ਮੁਕੰਮਲ- ਜਥੇਦਾਰ ਅਵਤਾਰ ਸਿੰਘ

ਸਿੱਖ ਧਰਮ ਦੇ ਅਮੀਰ ਵਿਰਸੇ, ਇਤਿਹਾਸ ਤੇ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਦਾ ਕੰਮ ਬਹੁਤ ਹੱਦ ਤੱਕ ਮੁਕੰਮਲ- ਜਥੇਦਾਰ ਅਵਤਾਰ ਸਿੰਘ

ਦੋ ਰੋਜ਼ਾ ‘ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਹੁਣ 5-6 ਫਰਵਰੀ ਨੂੰ ਹੋਵੇਗਾ
ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਕੀਤਾ ਜਾ ਰਿਹਾ ਹੈ ਡਿਜ਼ੀਟਲ ਸਕਿਉਰਿਟੀ ਪੱਖੋਂ ਲੋੜਵੰਦ ਗੁਰਦੁਆਰਾ ਸਾਹਿਬਾਨ ਨੂੰ ਦਿੱਤੇ ਜਾਣਗੇ ਸੀ ਸੀ ਟੀ ਵੀ ਕੈਮਰੇ
12ਅੰਮ੍ਰਿਤਸਰ  : ‘ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਹੁਣ 5-6 ਫਰਵਰੀ 2016 ਨੂੰ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫ਼ਤਰ ਸ਼੍ਰੋਮਣੀ ਕਮੇਟੀ ਦੇ ਇਕੱਤਰਤਾ ਹਾਲ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਹ ਸੰਮੇਲਨ ਪਹਿਲਾਂ 23-24 ਅਕਤੂਬਰ 2015 ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਦੇ ਗਿਆਨੀ ਦਿੱਤ ਸਿੰਘ ਆਡੀਟੋਰੀਅਮ ਵਿਖੇ ਹੋਣਾ ਸੀ, ਪਰ ਕੁਝ ਅਣ-ਸੁਖਾਵੀਆਂ ਘਟਨਾਵਾਂ ਵਾਪਰਨ ਕਾਰਣ ਇਹ ਅੱਗੇ ਪਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਦੋ ਰੋਜ਼ਾ ‘ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ’ ਪਹਿਲਾਂ ਵਾਲੇ ਸਥਾਨ ਪੁਰ ਹੀ 5-6 ਫਰਵਰੀ 2016 ਨੂੰ ਹੋਵੇਗਾ।ਇਸ ਅੰਤਰ-ਰਾਸ਼ਟਰੀ ਦੋ ਰੋਜ਼ਾ ਸੰਮੇਲਨ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪ੍ਰਫੁੱਲਤਾ ਬਾਰੇ ਖੋਜ ਭਰਪੂਰ ਪਰਚੇ ਵਿਦਵਾਨ ਲੋਕ ਪੇਸ਼ ਕਰਨਗੇ।ਉਨ੍ਹਾਂ ਕਿਹਾ ਕਿ ਇਸ ਸਬੰਧੀ ਪਹਿਲਾਂ ਵਾਲੀਆਂ ਬਣਾਈਆਂ ਕਮੇਟੀਆਂ ਹੀ ਕੰਮ ਕਰਨਗੀਆਂ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਰਾਤਨ ਢਹਿ ਢੇਰੀ ਜਾਂ ਆਪਣਾ ਸਰੂਪ ਗੁਆ ਚੁੱਕੀਆਂ ਇਮਾਰਤਾਂ ਨੂੰ ਸਾਂਭਣ ਲਈ ਵੀ ਵੱਡਾ ਉਪਰਾਲਾ ਕੀਤਾ ਗਿਆ ਹੈ। ਸਿੱਖ ਧਰਮ ਦੇ ਅਮੀਰ ਵਿਰਸੇ, ਇਤਿਹਾਸ ਤੇ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਬਾਰੇ ਉਨ੍ਹਾਂ ਕਿਹਾ ਕਿ ਦੀਵਾਨ ਟੋਡਰ ਮੱਲ ਦੀ ਹਵੇਲੀ ਫਤਹਿਗੜ੍ਹ ਸਾਹਿਬ ਦੀ ਪੁਰਾਤਨ ਦਿੱਖ ਤਿਆਰ ਕਰਵਾਈ ਜਾ ਰਹੀ ਹੈ। ਜਿਸਦਾ ਪਹਿਲਾ ਫੇਸ ਮੁਕੰਮਲ ਹੋ ਗਿਆ ਹੈ। ਦੂਜਾ ਚੱਲ ਰਿਹਾ ਹੈ। ਚਾਰ ਦੀਵਾਰੀ ਮੁਕੰਮਲ ਹੋ ਚੁੱਕੀ ਹੈ। ਲੈਂਡ ਸਕੈਪਿੰਗ ਦਾ ਕੰਮ ਸ਼ੁਰੂ ਹੋਣ ਵਾਲਾ ਹੈ। ਉਨ੍ਹਾਂ ਦੱਸਿਆ ਕਿ 2010 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ 300 ਸਾਲਾ ਸ਼ਤਾਬਦੀ ਮਨਾਉਣ ਸਮੇਂ ਫਤਿਹਗੜ੍ਹ ਸਾਹਿਬ ਮਿਊਜੀਅਮ ਬਨਾਉਣ ਬਾਰੇ ਐਲਾਨ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਹ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਇਸ ਤੇ ਅੰਦਾਜਨ 7 ਕਰੌੜ ਰੁਪਏ ਇਮਾਰਤ ਤੇ ਖਰਚ ਆਏ ਹਨ। ਬਹੁਤ ਆਲੀਸ਼ਾਨ ਤੇ ਖੂਬਸੂਰਤ ਕਿਸਮ ਦਾ ਇਹ ਮਿਊਜੀਅਮ ਹੈ।ਉਨ੍ਹਾਂ ਦੱਸਿਆ ਕਿ ਇਸ ਮਿਊਜੀਅਮ ਵਿਖੇ ਇਤਿਹਾਸਕ ਪ੍ਰਦਰਸ਼ਨੀ ਰੂਪਮਾਨ ਕਰਨ ਬਾਰੇ ਡਾ: ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਗਵਾਈ ਹੇਠ 11 ਮੈਂਬਰੀ ਵਿਦਵਾਨਾ ਦੀ ਕਮੇਟੀ ਬਣਾਈ ਗਈ ਹੈ।ਉਨ੍ਹਾਂ ਦੱਸਿਆ ਕਿ ਠੰਡਾ ਬੁਰਜ ਜੋ ਬਹੁਤ ਇਤਿਹਾਸਕ ਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਕੈਦ ਨਾਲ ਸਬੰਧਤ ਹੈ ਨੂੰ ਛੋਟੀ ਪੁਰਾਤਨ ਇੱਟ ਤੇ ਭਵਨ ਕਲਾ ਨਾਲ ਸੰਭਾਲਿਆ ਗਿਆ ਹੈ। ਇਸਦੇ ਉਪਰਲੇ ਗੁੰਬਦ ਦਾ ਕੰਮ ਚੱਲ ਰਿਹਾ ਹੈ। ਬਾਕੀ ਮੁਕੰਮਲ ਹੋ ਚੁੱਕਾ ਹੈ।ਚਮਕੌਰ ਸਾਹਿਬ ਵਿਖੇ ਕੱਚੀ ਗੜ੍ਹੀ ਦਾ ਇਕ ਫੇਸ ਮੁਕੰਮਲ ਹੋ ਚੁੱਕਾ ਹੈ। ਦੂਜੇ ਫੇਸ ਦਾ ਕੰਮ ਚੱਲ ਰਿਹਾ ਹੈ। ਕੇਵਲ ਦਰਸ਼ਨੀ ਡਿਓੜੀ ਦਾ ਕੰਮ ਥੋੜ੍ਹਾ ਰਹਿੰਦਾ ਹੈ, ਜਾਰੀ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਪੰਜ ਕਿਲ੍ਹੇ ਬਣਵਾਏ ਗਏ ਸਨ ਏਸੇ ਤਰ੍ਹਾਂ ਇਨ੍ਹਾਂ ਕਿਲ੍ਹਿਆਂ ਨੂੰ ਪੁਰਾਤਨ ਰੂਪ ਦਿੱਤਾ ਗਿਆ ਹੈ। ਤਿੰਨ ਮੁਕੰਮਲ ਹੋ ਚੁੱਕੇ ਹਨ। ਦੋ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚਮਕੌਰ ਸਾਹਿਬ ਦੀ ਧਰਤੀ ਤੇ ਬੀਬੀ ਸ਼ਰਨ ਕੌਰ ਯਾਦਗਾਰੀ ਖਾਲਸਾ ਕਾਲਜ ਫਾਰ ਗਰਲਜ ਬਣ ਰਿਹਾ ਹੈ ਜੋ ਮਈ 2016 ਤੀਕ ਮੁਕੰਮਲ ਹੋ ਜਾਵੇਗਾ। ਏਸੇ ਸਾਲ ਇਸ ਵਿਦਿਅਕ ਸੈਸ਼ਨ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ।ਜੀਰੇ ਵਿਖੇ ਖਾਲਸਾ ਕਾਲਜ ਪੰਜ ਕਰੌੜ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਹਰਿਆਣੇ ਪ੍ਰਾਂਤ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਖਾਲਸਾ ਕਾਲਜ ਦਾ ਅਕੈਡਮਿਕ ਬਲਾਕ 2 ਕਰੌੜ 25 ਲੱਖ ਦੀ ਲਾਗਤ ਨਾਲ ਬਣਾਇਆ ਗਿਆ ਹੈ।ਬਹਾਦਰ ਗੜ੍ਹ ਪਟਿਆਲਾ ਵਿਖੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸਿੱਖ ਇੰਸਟੀਚਿਊਟ ਆਫ਼ ਹਾਇਰ ਸਟੱਡੀਜ਼ ਦੀ ਇਮਾਰਤ ਦੇ ਦੋ ਫੇਸ ਮੁਕੰਮਲ ਹੋ ਚੁੱਕੇ ਹਨ, ਤੀਜਾ ਚੱਲ ਰਿਹਾ ਹੈ। ਇਮਾਰਤ ਦੀ ਭਵਨ ਕਲਾ ਵੇਖਣ ਯੋਗ ਹੈ। ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬਾਅਦ ਇਹ ਦੂਜੀ ਇਮਾਰਤ ਹੈ ਜਿਸ ਦਾ ਭਵਨ ਨਿਰਮਾਣ ਇੱਕ ਅਦੁੱਤੀ ਤੇ ਦਰਸ਼ਨ ਕਰਨ ਯੋਗ ਹੈ। ਉਨ੍ਹਾਂ ਦੱਸਿਆ ਕਿ ਮਹਾਰਾਣੀ ਜਿੰਦਾਂ ਅਤੇ ਜਰਨੈਲ ਹਰੀ ਸਿੰਘ ਨਲੂਆ ਬਾਰੇ ਸੈਮੀਨਾਰ ਕਰਵਾਏ ਜਾਣਗੇ। ਸਿੱਖ ਇਤਿਹਾਸ ਵਿੱਚ ਸਿੱਖ ਜਰਨੈਲ ਹਰੀ ਸਿੰਘ ਨਲੂਆ ਦਾ ਬਹੁਤ ਵੱਡਾ ਸਥਾਨ ਹੈ। ਉਸ ਦੀ ਬਹਾਦਰੀ ਬਾਰੇ ਵੱਖ-ਵੱਖ ਲੋਕਾਂ ਤੇ ਲੇਖਕਾਂ ਵੱਲੋਂ ਵਾਰਾਂ ਰਚੀਆਂ ਗਈਆਂ ਹਨ, ਉਨ੍ਹਾਂ ਦੀ ਖੋਜ ਕਰਕੇ ਇਕ ਪੁਸਤਕ ਪ੍ਰਕਾਸ਼ਿਤ ਕੀਤੀ ਜਾਵੇਗੀ।

ਏ ਵੀ ਦੇਖੋ

ਮਨਜੀਤ ਸਿੰਘ ਜੀ.ਕੇ ਚੁਣੇ ਗਏ ਡੀ.ਐਸ.ਜੀ.ਐਮ.ਸੀ ਦੇ ਪ੍ਰਧਾਨ

ਨਵੀਂ ਦਿੱਲੀ  : ਹਾਲ ਹੀ ਵਿਚ ਹੋਈਆਂ ਡੀ.ਐਸ.ਜੀ.ਐਮ.ਸੀ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਡੀ ਜਿੱਤ ਤੋਂ …

Leave a Reply

Your email address will not be published.