ਤਾਜ਼ਾ ਖ਼ਬਰਾਂ
Home / 2015 / November / 24

Daily Archives: November 24, 2015

ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ

ਚੰਡੀਗੜ੍ਹ : ਪੰਜਾਬ ਦੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ  ਪ੍ਰਕਾਸ਼ ਪੁਰਬ ਦੀ ਪੂਰਵ ਸੰਧਿਆ ‘ਤੇ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਹੈ। ਇਕ ਸੰਦੇਸ਼ ਵਿੱਚ ਉਪ-ਮੁੱਖ ਮੰਤਰੀ ਨੇ ਕਿਹਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਰੂਹਾਨੀ ਤ੍ਰਿਪਤੀ ਦਾ ਮਾਰਗ …

Read More »

ਅਮਰਿੰਦਰ ਨੇ ਬਠਿੰਡਾ ‘ਚ ਰੈਲੀ ਕਰਨ ਦੀ ਸੁਖਬੀਰ ਦੀ ਚੁਣੌਤੀ ਕਬੂਲੀ

ਚੰਡੀਗੜ੍ਹ : ਲੋਕ ਸਭਾ ‘ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰਸਿੰਘ ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਬਠਿੰਡਾ ‘ਚ ਰੈਲੀ ਕਰਨ ਦੀ ਚੁਣੌਤੀ ਕਬੂਲ ਲਈ ਹੈ। ਉਨ੍ਹਾਂ ਨੇ ਡਿਪਟੀ ਮੁੱਖ ਮੰਤਰੀ ‘ਤੇ ਵਰ੍ਹਦਿਆਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਤੁਸੀਂ ਤੇ ਤੁਹਾਡੇ ਪਿਤਾ ਮੇਰੀ ਚੁਣੌਤੀ ਕਬਲੂਣ …

Read More »

ਆਮਿਰ ਦੇ ਬਚਾਅ ‘ਚ ਨਿੱਤਰੇ ਕੇਜਰੀਵਾਲ

ਨਵੀਂ ਦਿੱਲੀ : ਅਦਾਕਾਰ ਆਮਿਰ ਖਾਨ ਦੇ ਅਸਹਿਣਸ਼ੀਲਤਾ ਬਾਰੇ ਦਿੱਤੇ ਬਿਆਨ ਦਾ ਅਰਵਿੰਦ ਕੇਜਰੀਵਾਲ ਨੇ ਸਮਰਥਨ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਹੈ ਕਿ “ਆਮਿਰ ਖਾਨ ਵੱਲੋਂ ਬੋਲਿਆ ਗਿਆ ਹਰੇਕ ਸ਼ਬਦ ਸੱਚ ਹੈ। ਮੈਂ ਇਸ ਮੁੱਦੇ ‘ਤੇ ਬੋਲਣ ਲਈ ਉਨ੍ਹਾਂ ਦੀ ਪ੍ਰਸੰਸਾ ਕਰਦਾ ਹਾਂ। ਭਾਜਪਾ ‘ਤੇ ਹਮਲਾ …

Read More »

ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਬਣਾਉਣਾ ਸੁਖਬੀਰ ਦੀ ਸਿਆਸਤ ਦਾ ਹਿੱਸਾ : ਬਾਜਵਾ

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸੁਪਰੀਮ ਕੋਰਟ ਦੀ ਉਸ ਟਿੱਪਣੀ ਨੂੰ ਝੂਠਾ ਸਾਬਤ ਕਰਨ ਦੀ ਚੁਣੌਤੀ ਦਿੱਤੀ ਹੈ, ਜਿਸ ‘ਚ ਕੋਰਟ ਨੇ ਕਿਹਾ ਹੈ ਕਿ ਨਸ਼ਾਖੋਰੀ ਨੇ ਦਿਹਾਤੀ ਪੰਜਾਬ ਦੀ ਇਕ ਪੂਰੀ ਪੀੜ੍ਹੀ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ …

Read More »

ਤੁਰਕੀ ਨੇ ਸੀਰੀਆ ਦੀ ਸਰਹੱਦ ‘ਤੇ ਫੌਜ ਦੇ ਜਹਾਜ਼ ਨੂੰ ਡੇਗਿਆ

ਅੰਕਾਰਾ- ਤੁਰਕੀ ਨੇ ਅੱਜ ਸੀਰੀਆ ਦੀ ਸਰਹੱਦ ‘ਤੇ ਫੌਜ ਦੇ ਇਕ ਜਹਾਜ਼ ਨੂੰ ਡੇਗ ਦਿੱਤਾ। ਫੌਜ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਸਥਾਨਕ ਮੀਡੀਆ ਨੂੰ ਇਹ ਖਬਰ ਦਿੱਤੀ ਹੈ। ਇਥੋਂ ਦੇ ਟੀ. ਵੀ. ਚੈਨਲਾਂ ਮੁਤਾਬਕ ਜਦੋਂ ਜਹਾਜ਼ ਹਵਾ ‘ਚ ਸੀ ਤਾਂ ਉਸ ‘ਚ ਧਮਾਕਾ ਹੋ ਗਿਆ ਅਤੇ ਜਹਾਜ਼ ਸੀਰੀਆਈ ਸਰਹੱਦ …

Read More »

ਖਹਿਰਾ ਨੇ ਸਦਭਾਵਨਾ ਰੈਲੀ ਨੂੰ ਸੌੜਾ ਸਰਕਾਰੀ ਸਿਆਸੀ ਡਰਾਮਾ ਕਰਾਰ ਦਿੱਤਾ

ਚੰਡੀਗੜ੍ਹ : ਕਾਂਗਰਸ ਦੇ ਸਾਬਕਾ ਵਿਧਾਇਕ ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਜਿਵੇਂ ਕਿ ਪੀ.ਟੀ.ਸੀ ਚੈਨਲ ਵੱਲੋਂ ਦਿਖਾਇਆ ਜਾ ਰਿਹਾ ਹੈ, ਸਰਕਾਰੀ ਮਸ਼ੀਨਰੀ ਦੀ ਮੁਕੰਮਲ ਦੁਰਵਰਤੋਂ ਕਰਕੇ ਅਤੇ ਗਰੀਬਾਂ ਨੂੰ ਪੈਸੇ, ਸ਼ਰਾਬ ਆਦਿ ਦਾ ਲਾਲਚ ਦੇ ਕੇ 50,000 ਜਾਂ ਇੱਕ ਲੱਖ ਲੋਕਾਂ ਦਾ ਇਕੱਠ ਕਰ ਲੈਣਾ ਕੋਈ ਵੱਡੀ …

Read More »

ਮਿਸਰ ਦੇ ਹੋਟਲ ਦੇ ਬਾਹਰ ਦੋ ਬੰਬਾਂ ਦਾ ਧਮਾਕਾ

ਕਾਹਿਰਾ : ਮਿਸਰ ਦੇ ਇਕ ਹੋਟਲ ਦੇ ਬਾਹਰ ਅੱਜ ਯਾਨੀ ਮੰਗਲਵਾਰ ਨੂੰ ਦੋ ਬੰਬਾਂ ਦਾ ਧਮਾਕਾ ਹੋਇਆ ਹੈ ਜਿਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਖਬਰ ਸਰਕਾਰੀ ਟੀਵੀ ਨੇ ਦਿੱਤੀ ਹੈ। ਹੋਟਲ ‘ਚ ਮਿਸਰ ਦੇ ਚੋਣ ਦੀ ਦੇਖਰੇਖ ਕਰਨ ਵਾਲੇ ਜੱਜਾਂ ਦੇ ਆਵਾਸ ਦੀ ਵਿਵਸਥਾ ਕੀਤੀ ਗਈ …

Read More »

ਕੰਢੀ ਕੈਨਾਲ ਪ੍ਰਾਜੈਕਟ ਤਹਿਤ 15 ਨਵੇਂ ਡੈਮ ਉਸਾਰੇ ਜਾਣਗੇ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਿੰਚਾਈ ਦੇਣ ਲਈ ਕੰਢੀ ਕੈਨਾਲ ਪ੍ਰਾਜੈਕਟ ਅਧੀਨ ਇੱਕ ਵਿਸ਼ੇਸ਼ ਯੋਜਨਾ ਤਿਆਰ ਕੀਤੀ ਹੈ, ਜਿਸ ਤਹਿਤ 750 ਕਰੋੜ ਰੁਪਏ ਦੀ ਲਾਗਤ ਨਾਲ 15 ਨਵੇਂ ਡੈਮ ਉਸਾਰੇ ਜਾਣਗੇ ਅਤੇ ਇਹ ਡੈਮਾਂ ਨੂੰ ਅਗਲੇ ਪੰਜ ਸਾਲਾਂ ‘ਚ ਪੂਰਾ ਕਰਨ ਦਾ ਟੀਚਾ …

Read More »

ਸੂਰਜੀ ਊਰਜਾ ਉਤਪਾਦਨ ‘ਚ ਪੰਜਾਬ ਨੇ ਲਿਖੀ ਨਵੀਂ ਇਬਾਰਤ : ਮਜੀਠੀਆ

ਚੰਡੀਗੜ੍ਹ : ਇਬਾਰਤ ਲਿਖਦਿਆਂ ਉਤਪਾਦਨ ਵਿਚ 172 ਗੁਣਾ ਵਾਧਾ ਦਰਜ ਕੀਤਾ ਗਿਆ ਹੈ ਜਿਸ ਤਹਿਤ ਪਿਛਲੇ ਤਿੰਨ ਸਾਲਾਂ ਵਿਚ ਗੈਰ ਰਵਾਇਤੀ ਊਰਜਾ ਖੇਤਰ ਤੋਂ ਬਿਜਲੀ ਉਤਪਾਦਨ 9 ਮੈਗਾਵਾਟ ਤੋਂ 1550 ਮੈਗਾਵਾਟ ਤੱਕ ਪਹੁੰਚ ਗਿਆ ਹੈ। ਅੱਜ ਇਥੇ ਇਹ ਐਲਾਨ ਕਰਦਿਆਂ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਨੇ …

Read More »

ਕਨੇਡੀਅਨ ਰਾਜਨੀਤੀ ਦੇ ਅੰਬਰੋਂ ਟੁੱਟਿਆ ਤਾਰਾ

ਅਲਬਰਟਾ ਦੇ ਸਾਬਕਾ ਮੰਤਰੀ ਨੌਜਵਾਨ ਐਮ ਐਲ ਏ ਮਨਮੀਤ ਭੁੱਲਰ ਦੀ ਸੜਕ ਹਾਦਸੇ ਵਿੱਚ ਮੌਤ ਕੈਲਗਰੀ: ਕੈਲਗਰੀ ਦੇ ਹਲਕਾ ਗਰੀਨ ਵੇਅ ਤੋਂ ਐਮ ਐਲ ਏ ਅਤੇ ਅਲਬਰਟਾ ਦੀ ਪਿਛਲੀ ਸਰਕਾਰ ਵਿੱਚ ਮੰਤਰੀ ਰਹੇ ਸ: ਮਨਮੀਤ ਸਿੰਘ ਭੁੱਲਰ ਦੀ ਕੈਲਗਰੀ ਤੋਂ ਐਡਮਿੰਟਨ ਜਾਂਦਿਆਂ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ …

Read More »