ਤਾਜ਼ਾ ਖ਼ਬਰਾਂ
Home / ਪੰਜਾਬ / ਫਤਿਹਗੜ੍ਹ ਸਾਹਿਬ ‘ਚ ਕੁਰਾਨ ਸ਼ਰੀਫ ਦੀ ਬੇਅਦਬੀ

ਫਤਿਹਗੜ੍ਹ ਸਾਹਿਬ ‘ਚ ਕੁਰਾਨ ਸ਼ਰੀਫ ਦੀ ਬੇਅਦਬੀ

2

ਚੰਡੀਗੜ੍ਹ , 2 ਨਵੰਬਰ – ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਹੁਣ ਫਤਿਹਗੜ੍ਹ ਸਾਹਿਬ ਵਿਚ ਕੁਰਾਨ ਸ਼ਰੀਫ਼ ਦੀ ਬੇਅਦਬੀ ਸਾਹਮਣੇ ਆਈ ਹੈ। ઠਰੋਜ਼ਾ ਸ਼ਰੀਫ਼ ਦੇ ਖ਼ਲੀਫ਼ਾ ਸੱਯਦ ਮੁਹੰਮਦ ਸਾਦਿਕ ਰਜ਼ਾ ਮੁਜੱਦਦੀ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਸਰਹਿੰਦ ਵਿਖੇ ਮੁਸਲਮਾਨਾਂ ਦੇ ਕੁਰਾਨ ਸ਼ਰੀਫ਼ ਦੇ ਬੰਗਾਲੀ ਵਿਚ ਅਨੁਵਾਦ ਕੀਤੀ ਪੋਥੀ ਦੇ ਖੰਡਿਤ ਪੰਨੇ ਮਿਲੇ ਹਨ ਜੋ ਕਿ ਬਹੁਤ ਮੰਦਭਾਗਾ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦਾ ਕੋਈ ਧਰਮ ਜਾਂ ਮਜ਼੍ਹਬ ਨਹੀਂ ਹੁੰਦਾ ਅਤੇ ਭਾਈਚਾਰੇ ਦੇ ਲੋਕ ਅਜਿਹੇ ਲੋਕਾਂ ਦੀਆਂ ਘਟੀਆ ਚਾਲਾਂ ਵਿੱਚ ਨਹੀਂ ਆਉਣਗੇ। ਉਨ੍ਹਾਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜ ਵਿਰੋਧੀ ਅਨਸਰਾਂ ਦੀਆਂ ਮਾਹੌਲ ਖ਼ਰਾਬ ਕਰਨ ਦੀਆਂ ਘਟਨਾਵਾਂ ਤੋਂ ਸੁਚੇਤ ਹੋ ਕੇ ਸਮਾਜ ਵਿੱਚ ਅਮਨ ਤੇ ਸ਼ਾਂਤੀ ਬਣਾਈ ਰੱਖਣ। ઠਉਨ੍ਹਾਂ ਕਿਹਾ ਕਿ ਕੁਰਾਨ ਸ਼ਰੀਫ਼ ਮੁਸਲਮਾਨਾਂ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ ਅਤੇ ਉਸ ਦੀ ਬੇਅਦਬੀ ਦੀ ਘਟਨਾ ਨੇ ਸਮੁੱਚੇ ਭਾਈਚਾਰੇ ਦੇ ਮਨਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ।

ਏ ਵੀ ਦੇਖੋ

ਕੈਪਟਨ ਅਮਰਿੰਦਰ ਸਿੰਘ ਸਰਕਾਰ ਸੰਸਦੀ ਸਕੱਤਰਾਂ ਦੀ ਨਿਯੁਕਤੀ ਬਾਰੇ ਲਿਆਵੇਗੀ ਕਾਨੂੰਨ

ਚੰਡੀਗੜ – ਪੰਜਾਬ ਸਰਕਾਰ ਛੇਤੀ ਹੀ ਸੰਸਦੀ ਸਕੱਤਰਾਂ ਦੀ ਨਿਯੁਕਤੀ ਸਬੰਧੀ ਇਕ ਕਾਨੂੰਨ ਲਿਆਵੇਗੀ ਅਤੇ …

Leave a Reply

Your email address will not be published.