ਤਾਜ਼ਾ ਖ਼ਬਰਾਂ
Home / ਫ਼ਿਲਮੀ / ਨਵਾਜ਼ੂਦੀਨ ਸਿੱਦਿਕੀ ਹਸਪਤਾਲ ਦਾਖਲ

ਨਵਾਜ਼ੂਦੀਨ ਸਿੱਦਿਕੀ ਹਸਪਤਾਲ ਦਾਖਲ

nawazuddin-siddiqui-7599
ਅਭਿਨੇਤਾ ਨਵਾਜ਼ੂਦੀਨ ਸਿੱਦਿਕੀ ਨੂੰ ਬੁੱਧਵਾਰ ਰਾਤ ਮੁੰਬਈ ਦੇ ਇਕ ਉਪਨਗਰ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਸੂਤਰਾਂ ਅਨੁਸਾਰ ਨਵਾਜ਼ ਨੂੰ ਬੇਚੈਨੀ ਮਹਿਸੂਸ ਹੋਣ ਕਰਕੇ ਹਸਪਤਾਲ ਲਿਆਂਦਾ ਗਿਆ ਸੀ।
ਜਾਣਕਾਰੀ ਅਨੁਸਾਰ ਨਵਾਜ਼ ਨੂੰ ਸੋਮਵਾਰ ਤੋਂ ਤੇਜ਼ ਬੁਖਾਰ ਦੇ ਨਾਲ ਸਰੀਰ ‘ਚ ਦਰਦ ਅਤੇ ਗਲਾ ਦੁਖਣ ਦੀ ਸ਼ਿਕਾਇਤ ਸੀ। ਅਸਲ ‘ਚ ਨਵਾਜ਼ ਘਰ ‘ਚ ਆਰਾਮ ਕਰ ਰਹੇ ਸਨ ਪਰ ਬੁੱਧਵਾਰ ਰਾਤ ਉਨ੍ਹਾਂ ਦੀ ਸਿਹਤ ਖਰਾਬ ਹੋਣ ‘ਤੇ ਹਸਪਤਾਲ ਲੈ ਕੇ ਜਾਣਾ ਪਿਆ ਸੀ। ਦੱਸਿਆ ਜਾ ਰਿਹਾ ਹੈ ਕਿ ਨਵਾਜ਼ ਹੁਣ ਪੂਰੀ ਤਰ੍ਹਾਂ ਠੀਕ ਹਨ।

ਏ ਵੀ ਦੇਖੋ

ਮੇਰੇ ਕਰੀਅਰ ਨੇ ਹੁਣ ਰਫ਼ਤਾਰ ਫ਼ੜੀ ਹੈ: ਸ਼ਾਹਿਦ ਕਪੂਰ

ਬੌਲੀਵੁੱਡ ਵਿੱਚ ਹਰ ਸ਼ੁੱਕਰਵਾਰ ਅਦਾਕਾਰਾਂ ਦੀ ਕਿਸਮਤ ਬਦਲ ਜਾਂਦੀ ਹੈ, ਪਰ ਸ਼ਾਹਿਦ ਕਪੂਰ ਦੀ ਕਿਸਮਤ …

Leave a Reply

Your email address will not be published.